ਹਰ ਸ਼ਖ਼ਸ ਹੀ ਟੁੱਟਾ

ਇਸ ਨੂੰ ਹਰ ਸ਼ਖ਼ਸ ਹੀ ਟੁੱਟਾ ਤਰੇੜਿਆ ਲੱਗਦੈ । 

ਦਿਲ ਨੇ ਇਕ ਹੋਰ ਕੋਈ ਗ਼ਮ ਸਹੇੜਿਆ ਲੱਗਦੈ।

ਸੁਬ੍ਹਾ ਦੇ ਅੱਥਰੂ ਦੱਸਦੇ ਨੇ ਪੀੜ ਦਾ ਕਿੱਸਾ, 

ਜੋ ਕਾਲੀ ਰਾਤ ਨੇ ਰੋ ਰੋ ਨਿਬੇੜਿਆ ਲੱਗਦੈ ।

ਅਚਾਨਕ ਮੌਤ ਲੰਘ ਆਵੇ ਨਾ ਵਿਹੜਿਆਂ ਅੰਦਰ,

ਤਦੇ ਇਸ ਸ਼ਹਿਰ ਨੇ ਹਰ ਬਾਰ ਭੇੜਿਆ ਲਗਦੈ ।

ਤੁਸੀਂ ਵੀ ਰਾਤ ਭਰ ਦੀਵਾ ਬੁਝਾ ਕੇ ਰੁੰਨੇ ਹੋ,

ਸਮੇਂ ਨੇ ਜ਼ਖ਼ਮ ਕੁਝ ਗਹਿਰਾ ਉਚੇੜਿਆ ਲਗਦੈ ।

ਪੁਰਾਣੇ ਬਿਰਖ ਦੇ ਗਲ ਵਿਚ ਨੇ ਮੈਲੀਆਂ ਲੀਰਾਂ,

ਗਏ ਬੀਤੇ ਦਾ ਉਸ ਖਿਦੋ ਉਧੇੜਿਆ ਲੱਗਦੈ ।

📝 ਸੋਧ ਲਈ ਭੇਜੋ