ਹਰਾ ਰੰਗ ਫੱਬੇ ਤੈਨੂੰ, ਦੱਸ ਕਿੱਥੋ ਲੱਭੇ ਤੈਨੂੰ।

ਦੇਖ ਦੇਖ ਰੱਜਾਂ ਨਾ ਮੈਂ, ਦਿੰਦਾ ਸੁੱਖ ਸੱਭੇ ਮੈਨੂੰ।

ਦਿਲੀ ਤਮੰਨਾ ਮੇਰੀ, ਦੁੱਖ ਨਾ ਕੋਈ ਲੱਗੇ ਤੈਨੂੰ

ਪੌਣਾ ਨਾਲ ਕਲੋਲ ਕਰੇ, ਹੱਸਦਾ ਤੂੰ ਲੱਗੇ ਮੈਨੂੰ।

ਪੱਤੇ ਤਣਾ ਫੁੱਲ ਫਲ, ਸਭ ਤੈਨੂੰ ਸੋਭਦਾਂ ਏ।

ਦੇਖ ਤੇਰੇ ਰੰਗ ਏਹੋ, ਮਾਣ ਮੈਨੂੰ ਹੋਵਦਾਂ ਏ।

ਆਰੀ ਜਦ ਫੇਰੇ ਕੋਈ, ਦਿਲ ਮੇਰਾ ਰੋਵਦਾਂ ਏ।

ਵੱਢ ਟੁੱਕ ਹਸ਼ਰ ਦੇਖ, ਹੰਝੂ ਮੇਰਾ ਚੋਵਦਾਂ ਏ।

ਦਿਲ ਚੋਂ ਉਮੰਗ ਉੱਠੇ, ਰੁੱਖ ਬਣ ਖੜ੍ਹਾ ਕਦੇ।

ਜੋ ਦੁੱਖ ਸਹਿੰਦਾ ਆਪਣੇ ਤੇ ਸਹਾ ਕਦੇ।

ਤੇਰੇ ਵਾਗੂੰ ਛਾਵਾਂ ਕਰਾਂ, ਝੱਖੜਾਂ ਬਹਾ ਕਦੇ।

ਬੋਲ ਤੇਰੇ ਦੁੱਖਾਂ ਵਾਲੇ ਲੋਕਾਂ ਨੂੰ ਕਹਾਂ ਕਦੇ।

ਹਰ ਮੌਸਮ ਆਪਣੇ ਤੇ, ਸਹਿ ਕੇ ਵੀ ਹੱਸਦਾ ਤੂੰ।

ਦਿਲ ਵਾਲੀ ਗੱਲ ਕਦੇ, ਬੋਲ ਕੇ ਨੀ ਦੱਸਦਾ ਤੂੰ।

ਸ਼ਾਤੀ ਦਾ ਪੁੰਜ ਲੱਗੇ ਕਿਤੇ ਨਹੀਓ ਨੱਸਦਾ ਤੂੰ।

ਕਰੇ ਸਤਿਕਾਰ 'ਸੁੱਖਾ' ਦਿਲ ਵਿੱਚ ਵਸਦਾ ਤੂੰ।

📝 ਸੋਧ ਲਈ ਭੇਜੋ