ਕਿਉਂ ਚਾਰ ਦਿਨ ਹੱਸਕੇ ਕੱਟਦਾ ਨਾ
ਇਹ ਜੱਗ ਚੰਦਰੇ ਤੋਂ ਕੀ ਲੈ ਜਾਣੈ
ਕਿਉਂ ਸਾਂਭਦਾ ਫਿਰਦਾ ਜੋ ਤੇਰਾ ਨਹੀਂ
ਇਹ ਸਭ ਏਥੇ ਹੀ ਤਾਂ ਰਹਿ ਜਾਣੈ
ਛੱਡ ਦੇਣਗੇ ਸਕੇ ਸਭ ਸਾਥ ਤੇਰਾ
ਫਿਰ ਤੈਨੂੰ ਕੱਲੇ ਨੂੰ ਭੁਗਤਣਾ ਪੈ ਜਾਣੈ
ਝੂਠਾ ਰੋਣਗੇ ਗਲ ਨਾਲ ਲਾਉਣਗੇ
ਜਿੱਦਣ ਅਲਵਿਦਾ ਤੂੰ ਕਹਿ ਜਾਣੈ
ਰੋਂਵੇਂਗਾ ਪਛਤਾਵੇਂਗਾ ਇੱਕ ਦਿਨ ਨੂੰ
ਦਰਿਆ ਦੁੱਖਾਂ ਦਾ ਬਣ ਵਹਿ ਜਾਣੈ
ਨਹੀਂ ਬਚਣਾ ਕੁੱਝ ਹੱਥ ਪੱਲੇ ਫਿਰ
ਖਾਲੀ ਖੋਖਾ ਬਣਕੇ ਤੂੰ ਬਹਿ ਜਾਣੈ
ਜੋ ਉਸਾਰਿਆ ਮਹਿਲ ਧਰਤੀ ਤੇ
ਹੜ੍ਹ ਸਮੇਂ ਦਾ ਆਇਆ ਤੇ ਢਹਿ ਜਾਣੈ