ਹਾਲ਼ੇ ਤਾਂ ਹਰੀ ਪੱਤੀ ਹਾਂ ਇੰਝ ਨਾ ਤੂੰ ਝਾੜ ਸਾਨੂੰ

ਹੋ ਗਈ ਜ਼ਰਦ ਤਾਂ ਖ਼ੁਦ-ਬ-ਖ਼ੁਦ ਮੇਰੇ ਪੱਤੇ  ਝੜਨਗੇ

ਕਿੰਨਾ ਧੂੰਆਂ ਸੱਥਰ ਕੀਤਾ ਜੰਮ ਪਈ ਹਾਂ ਦਰ ਤੇਰੇ 'ਤੇ

ਜਦ ਖੜੀ ਮੈਂ ਪੈਰਾਂ 'ਤੇ ਇਹ ਲੋਕੀ ਨਾਲ ਮੇਰੇ ਖੜਨਗੇ

ਸੁੰਨਸਾਨ ਨੇ ਇਹ ਰਾਹਵਾਂ ਇਕੱਲੀ ਹੀ ਤੁਰ ਪਈ ਹਾਂ ਮੈਂ

ਬਣੀ ਜਦ ਪੱਕਾ ਰਾਹ ਲੋਕੀ ਅੱਗੇ ਨਿਕਲਣ ਲਈ ਲੜਨਗੇ

ਤਿਤਲੀਆਂ ਨੂੰ ਫੜਨਾ ਤੇ ਮਿੱਟੀਆ 'ਚ ਰੁਲਣਾ

ਆਦਤ ਮੇਰੀ

ਕੀ ਪਤਾ ਸੀ ਤਿਤਲੀਆਂ 'ਤੇ ਇਲਜ਼ਾਮ ਲੋਕੀ

ਮੜਨਗੇ

ਜਿਉਂਦੇ ਜੀਅ ਜਿਨ੍ਹਾਂ ਚੋਭਾਂ ਨਾਲ ਮੜ ਦਿੱਤਾ ਤੈਨੂੰ

ਵੇਖੀ ਇੱਕ ਦਿਨ ਕਦਰ ਤੇਰੀ ਉਹੀ ਲੋਕੀ ਹੀ ਕਰਨਗੇ।

📝 ਸੋਧ ਲਈ ਭੇਜੋ