ਹਰਿਮੰਦਰ ਸੋਹਣਾ ਸਾਜਿਆ

ਹਰਿਮੰਦਰ ਸੋਹਣਾ ਸਾਜਿਆ

ਰਾਮਦਾਸ ਗੁਰੂ ਵਸਾਇਆ ਏ

ਖਾਲੀ ਕਦੇ ਨਾ ਮੁੜਿਆ ਉਹ

ਜੋ ਤੇਰੇ ਦਰ ਤੇ ਆਇਆ ਏ

ਝੁਕ ਕੇ ਸੀਸ ਨਿਵਾ ਬੰਦਿਆ 

ਜੀਵਨ ਸਫਲ ਬਣਾ ਬੰਦਿਆ

ਸਤਿਗੁਰੂ ਦੀਨ ਦਇਆਲ ਦਾਤਾ

ਜਿੰਨੇ ਸੱਚਾ ਸ਼ਬਦ ਸੁਣਾਇਆ ਏ

ਹਰਿਮੰਦਰ ਸੋਹਣਾ ਸਾਜਿਆ

ਰਾਮਦਾਸ ਗੁਰੂ ਵਸਾਇਆ ਏ

ਹਉਮੈ ਛੱਡਕੇ ਨੀਵੇਂ ਹੋ ਆਇਓ 

ਬਹਿਕੇ ਵਿੱਚ ਪਰਿਕਰਮਾ ਦੇ

ਸੋਢੀ ਪਾਤਸ਼ਾਹ ਨੂੰ ਧਿਆਇਓ 

ਉਹ ਆਪ ਰਖਵਾਲਾ ਪ੍ਰਭੂ ਪਿਆਰਾ

ਉਹ ਸੱਚਾ ਸੱਚ ਸਵਾਰਣਹਾਰਾ

ਉਹ ਵਿਰਲੇ ਜਨ ਕੋਈ ਕੋਈ

ਜਿੰਨੇ ਜੀਵਨ ਲੇਖੇ ਲਾਇਆ ਏ

ਹਰਿਮੰਦਰ ਸੋਹਣਾ ਸਾਜਿਆ

ਰਾਮਦਾਸ ਗੁਰੂ ਵਸਾਇਆ ਏ

ਸਾਡਾ ਹਰਮੰਦਿਰ ਸਾਡੇ ਅੰਦਰ

ਨਕਸ਼ਾ ਸੌਖਾ ਬਣਾ ਦਿੱਤਾ 

ਸਭ ਜਾਤਾ ਲਈ ਇੱਕੋ

ਦੁਵਾਰ ਸਜਾ ਦਿੱਤਾ

ਓਹੀ ਹੋਣਾ ਜੀ ਸਦਕੇ ਜੋ

ਓਹਦੇ ਮਨ ਨੂੰ ਭਾਇਆ ਏ

ਹਰਿਮੰਦਰ ਸੋਹਣਾ ਸਾਜਿਆ

ਰਾਮਦਾਸ ਗੁਰੂ ਵਸਾਇਆ ਏ

ਸਦ ਬਲਿਹਾਰੇ ਜਾਵਾਂ ਮੈਂ

ਐਸੇ ਦਰ ਤੋਂ ਵਾਰੇ ਜਾਵਾਂ ਮੈਂ

ਰੱਖ ਚਾਰ ਦਰਵਾਜੇ ਚੌਥੇ ਗੁਰ ਨੇ

ਸੋਹਣਾ ਮਹਿਲ ਬਣਾਇਆ ਏ

ਹਰਮੰਦਿਰ ਸੋਹਣਾ ਸਾਜਿਆ

ਰਾਮਦਾਸ ਗੁਰੂ ਵਸਾਇਆ ਏ

📝 ਸੋਧ ਲਈ ਭੇਜੋ