ਹਰਿਆਲੀ ਖੇਤਾਂ ਉੱਤੇ ਆਏ

ਹਰਿਆਲੀ ਖੇਤਾਂ ਉੱਤੇ ਆਏ ਤਾਂ ਕਿੰਝ ਆਏ।

ਫ਼ਸਲਾਂ ਤੇ ਝੂਮਦੇ ਨੇ ਕਾਲ਼ੀ ਹਵਾ ਦੇ ਸਾਏ

ਮੌਕਾਪ੍ਰਸਤ ਰਹਿਬਰ, ਰਸਤੇ ਨੂੰ ਮਨੁੱਖ-ਖੋਰੇ ,

ਖੰਜਰ ਬਣੇ ਉਹ ਰਿਸ਼ਤੇ ਜਿਹੜੇ ਵੀ ਗਲ਼ ਲਗਾਏ।

ਬੇ-ਰੰਗ ਨੇ ਸਵੇਰਾਂ ਬੀਮਾਰ ਨੇ ਤਿਕਾਲਾਂ,

ਸੂਰਜ ਉਦਾਸ ਆਏ, ਸੂਰਜ ਉਦਾਸ ਜਾਏ

ਇਕ ਬੂੰਦ ਛਾਂ ਵੀ ਤੈਨੂੰ, ਹੋਈ ਨਹੀਂ ਮਯੱਸਰ,

ਇਸ ਬਿਰਖ਼ ਹੇਠ ਮਰ ਗਏ, ਸਾਵਣ ਕਈ ਤਿਹਾਏ।

ਅਕਸਰ ਮੈਂ ਵੇਖਿਆ ਹੈ, ਪੈਂਦੀ ਹੈ ਸ਼ਾਮ ਜਦ ਵੀ,

ਵਧਦੇ ਨੇ ਗ਼ਮ ਮਿਰੇ ਜਾਂ, ਵਧਦੇ ਵਣਾਂ ਦੇ ਸਾਏ।

ਦਰ ਜਦ ਵੀ ਖਟਖਟਾਇਆ ਹੈ, ’ਵਾ-ਵਰੋਲਿਆਂ ਨੇ,

ਨਾ ਘਰ ਨਜ਼ਰ ਹੈ ਆਇਆ, ਨਾ ਲੋਕ ਹੀ ਥਿਆਏ।

📝 ਸੋਧ ਲਈ ਭੇਜੋ