ਹਰੀਏ ਨੀਂ ਰਸ ਭਰੀਏ ਖਜ਼ੂਰੇ

ਹਰੀਏ ਨੀਂ ਰਸ ਭਰੀਏ ਖਜ਼ੂਰੇ  

ਕਿਨ ਭੇਜਿਆ ਐਨੀ ਦੂਰ ਏ 

ਬਾਬਲ ਮੇਰਾ ਕਰਜ਼ੇ ਹੇਠ ਦੱਬਿਆ

ਉਹਨੇ ਭੇਜਿਆ ਇੰਨੀ ਦੂਰ ਏ  

ਹਰੀਏ ਨੀਂ ਰਸ ਭਰੀਏ ਖਜ਼ੂਰੇ  

 ਕਿਨ ਭੇਜਿਆ ਇੰਨੀ ਦੂਰ ਏ

ਵੀਰ ਮੇਰਾ ਤਾਂ ਨਸ਼ਿਆਂ ਵਿੱਚ ਡੁੱਬਿਆ  

ਉਹਨੇ ਭੇਜਿਆ ਇੰਨੀ ਦੂਰ ਏ 

ਹਰੀਏ ਨੀਂ ਰਸ ਭਰੀਏ ਖਜ਼ੂਰੇ   

 ਕਿਨ ਭੇਜਿਆ ਇੰਨੀ ਦੂਰ ਏ  

ਮਾਮੇ ਮੇਰੇ ਨੇ ਲੈ ਲਿਆ ਫਾਹਾ  

ਉਹਨੇ ਭੇਜਿਆ ਐਨੀ ਦੂਰੇ 

 

ਹਰੀਏ ਨੀਂ ਰਸ ਭਰੀਏ ਖਜ਼ੂਰੇ

ਕਿਨ ਦਿੱਤਾ ਐਨੀ ਦੂਰੇ ਏ

ਮਾਂ ਮੇਰੀ ਤਾਂ ਕੈਂਸਰ ਨੇ ਖਾ ਲਈ  

ਉਹਨੇ ਭੇਜਿਆ ਐਨੀ ਦੂਰ ਏ

ਹਰੀਏ ਨੀਂ ਰਸ ਭਰੀਏ ਖਜ਼ੂਰੇ

ਕਿਨ ਭੇਜਿਆ ਐਨੀ ਦੂਰ ਏ

ਮਾਹੀਏ ਤੋਂ ਆਈਲੈੱਟਸ ਪਾਸ ਨਾ ਹੋਇਆ  

ਉਹਨੇ ਭੇਜਿਆ ਇੰਨੀ ਦੂਰ ਏ  

ਹਰੀਏ ਨੀਂ ਰਸ ਭਰੀਏ ਖਜ਼ੂਰੇ  

ਕਿੰਜ ਵੱਸਣਾ ਇੰਨੀ ਦੂਰ ਏ  

ਦੋ ਦੋ ਜੌਬਾਂ ਕਰਕੇ ਵੀ ਨਹੀਂ ਸਰਦਾ 

ਕੈਨੇਡਾ ਆ ਕੇ ਹੋਈ ਡਾਹਢੀ ਮਜਬੂਰ ਏ 

ਹਰੀਏ ਨੀਂ ਰਸ ਭਰੀਏ ਖਜ਼ੂਰੇ  

ਮਜਬੂਰੀਆਂ ਭੇਜਿਆ ਇੰਨੀ ਦੂਰ ਏ 

📝 ਸੋਧ ਲਈ ਭੇਜੋ