ਫੱਟੜਾਂ ਨੂੰ ਰਹਿਣ ਦੇਵੋ

ਆਪਣੀ ਹੀ ਦੇਖ ਤੇ

ਵੈਰੀ ਦੀ ਦਿਸ਼ਾ 'ਚ

ਵਧੋ ਕਿ ਵਧੋ ਸਾਥੀਓ!

ਪਾ ਸਕੇ ਤਾਂ ਹੋਰ ਵੀ

ਪਾਵਾਂਗੇ ਹਿੱਸਾ ਜੰਗ 'ਚ

ਨਿਗੂਣਿਆਂ ਦੀ ਆਸ ਤੇ

ਨਾ ਐਵੇਂ ਰੁਕੋ ਸਾਥੀਓ!

ਝੱਖੜ ਬੁਝਾ ਕੇ ਹੰਭਾ ਲਏ

ਇੱਕ ਬਲ ਰਹੇ ਦੀਪ ਨੂੰ 

ਪਹਿਲਾਂ ਹੀ ਇੱਕ ਦੇ ਬੁਝਣ ਤੋਂ

ਨਵੇਂ ਅਨੇਕਾਂ ਬਲੇ ਸਾਥੀਓ!

ਚਮਕੇਗੀ ਜਦ ਉਹਨਾਂ ਦੀ

ਹਨ੍ਹੇਰਿਆ 'ਚ ਰੋਸ਼ਨੀ

ਲੈ ਕੇ ਕੁੱਝ ਕਿਰਨਾਂ ਅਸੀਂ ਵੀ

ਹੋਵਾਂਗੇ ਵਿੱਚ ਰਲੇ ਸਾਥੀਓ

📝 ਸੋਧ ਲਈ ਭੇਜੋ