ਕਿਸੇ ਦਾ ਰੱਬ ਹੋਵੇਂਗਾ ਕਿਸੇ ਦਾ ਯਾਰ ਹੋਵੇਂਗਾ,

ਕਿਸੇ ਦਾ ਦਿਲ ਜਾਂ ਦਿਲਬਰ ਮੇਰੇ ਦਿਲਦਾਰ ਹੋਵੇਂਗਾ।

ਤੇਰਾ ਜ਼ਹੂਰ ਦਸਦਾ ਕਿ ਤੂੰ ਕੋਈ ਆਮ ਨਹੀਂ ਬੰਦਾ,

ਖੁਦਾ ਜੇ ਨਹੀਂ ਤਾਂ ਫਿਰ ਲਾਜ਼ਿਮ ਖੁਦਾ ਦਾ ਯਾਰ ਹੋਵੇਂਗਾ।

ਵਕਤ ਖਾਸਾ ਲਗਾ ਕੇ ਰੱਬ ਨੇ ਤੈਨੂੰ ਬਣਾਇਆ ਏ,

ਪਏ ਝੁਰਮਟ ਫਰਿਸ਼ਤਿਆਂ ਦੇ ਤੂੰ ਕਦ ਤਿਆਰ ਹੋਵੇਂਗਾ?

ਫਰਿਸ਼ਤੇ ਇਲਤਜ਼ਾ ਕਰਦੇ ਸੀ ਆਪਣੇ ਨਾਲ ਰੱਖਣ ਦੀ,

ਤੂੰ ਬੰਦਿਆਂ ਫਿਰਦੈਂ! ਕਰਦਾ ਇਨਕਾਰ ਹੋਵੇਂਗਾ।

“ਸਾਹਿਬ” ਇਨਸਾਨਾਂ ਦਾ ਤੇਰੇ ‘ਤੇ ਕਾਇਲ ਹੋਣਾ ਜਾਇਜ਼ ਏ,

ਤੂੰ ਤੇ ਰੱਬ ਦੀ ਹਸਰਤ ਵੀ ਸ਼ੁਮਾਰ ਹੋਵੇਂਗਾ।

📝 ਸੋਧ ਲਈ ਭੇਜੋ