ਹੱਸਣ ਖੇਡਣੁ ਭਾਇ ਅਸਾਡੇ

ਹੱਸਣ ਖੇਡਣੁ ਭਾਇ ਅਸਾਡੇ,

ਦਿੱਤਾ ਜੀ ਰੱਬ ਆਪਿ ਅਸਾਨੋਂ

ਇਕ ਰੋਂਦੇ ਰੋਂਦੇ ਰੋਇ ਗਏ,

ਇਕ ਹਸਿ ਰਸਿ ਲੈ ਗਏ ਗੋਇ ਮੈਦਾਨੋਂ ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,

ਕੀ ਵਟਿਓ ਇਸ ਖ਼ੁਦੀ ਗੁਮਾਨੋਂ ।1।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਸਹੀ ਸਲਾਮਤਿ ਚਲੇ ਜਹਾਨੋਂ ।2।

📝 ਸੋਧ ਲਈ ਭੇਜੋ