ਗੋਰੇ ਗੋਰੇ
ਮਲੂਕ ਜਿਹੇ ਹੱਥ
ਪਾੜ੍ਹਿਆਂ ਦੇ ਹੱਥ
ਕਲਮਾਂ ਵਾਲਿਆਂ ਦੇ ਹੱਥ
ਲੰਮੇ ਪਤਲੇ
ਸੁਰੀਲੇ ਜਿਹੇ ਹੱਥ
ਬਾਤ ਚੀਤ ਨਾਲ
ਨ੍ਰਿਤ ਕਰਦੇ ਹੱਥ
ਪ੍ਰਚਾਰਕਾਂ ਦੇ ਹੱਥ
ਸਜੇ ਸੰਵਰੇ
ਮੁੰਦਰੀਆਂ ਵਾਲੇ ਹੱਥ
ਮਹਿੰਦੀ ਵਾਲੇ ਹੱਥ
ਝੂਮਦੇ ਹੱਥ
ਸੱਜ ਵਿਆਹੀਆਂ ਦੇ ਹੱਥ
ਸਾਦੇ ਜਿਹੇ
ਆਮ ਦਿਖਦੇ ਹੱਥ
ਜੋੜਾਂ ਤੋਂ ਚਿੱਟੇ
ਖੁਸ਼ੀ ਭਰੇ ਹੱਥ
ਘਰਾਂ ਵਿੱਚ ਕੰਮ ਕਰਦੀਆਂ
ਨਾਰੀਆਂ ਦੇ ਹੱਥ
ਰੁੱਖੇ ਸੁੱਖੇ
ਥਾਂ ਥਾਂ ਤੋਂ ਪਾਟੇ
ਕਤਰੇ ਹੋਏ ਹੱਥ
ਖੁਰਦਰੇ ਹੱਥ
ਕਾਮਿਆਂ ਦੇ ਹੱਥ
ਮਜ਼ਦੂਰਾਂ ਦੇ ਹੱਥ
ਕਾਮਿਆਂ ਦੇ ਹੱਥ