ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ

ਗਲ ਵਿੱਚ ਪੱਲਾ ਸੀਸ ਝੁਕਾਂਵਾਂ ਸਤਿਗੁਰ ਜੀ।

ਮੇਹਰ ਕਰੋ ਜੱਸ ਤੇਰਾ ਗਾਂਵਾਂ ਸਤਿਗੁਰ ਜੀ।

ਵਿੱਚ ਸਭਾ ਦੇ ਰੱਖਣੀ ਲਾਜ ਇਆਣਿਆ ਦੀ॥

ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥

ਸਿਰ ਤੇ ਰੱਖ ਕੇ ਛੜੀ ਤੇ ਅਰਥ ਕਰਾ ਦੇਵੋ।

ਬੇ-ਸਮਝ ਹਾਂ ਗਿਆਨ ਦਾ ਦੀਪ ਜਗਾ ਦੇਵੋ।

ਉਪਮਾਂ ਗਾਉਦੇ ਰਹੀਏ ਤੇਰੇ ਘਰਾਣਿਆਂ ਦੀ॥

ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥

ਦੀਨ ਦੁਨੀ ਦਾ ਮਾਲਕ ਤੂੰ ਸਮਰੱਥ ਦਾਤਾ।

ਨੀਚੋਂ ਕਰਦੈਂ  ਊਚ  ਤੇਰੇ  ਸਭ ਹੱਥ ਦਾਤਾ।

ਹਰ ਦਮ ਓਟ ਤਕਾਂਵਾਂ ਤੇਰੇ ਭਾਣਿਆਂ ਦੀ॥

ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥

ਅਸੀਂ ਹਾਂ ਭੁੱਲਣਹਾਰੇ ਤੂੰ ਬਖਸ਼ਿੰਦ ਪਿਤਾ।

ਹਮ ਕੂਕਰ ਤੇਰੇ ਦਰ ਦੇ ਤੂੰ ਮਰਗਿੰਦ ਪਿਤਾ।

ਲਾਜ ਰੱਖਿਓ ਸਾਹਿਬਾ ਬਾਣੀ ਬਾਣਿਆਂ ਦੀ॥

ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥

ਸੁਰ ਕਰਿ ਦਿਓ ਸਾਈਂਆਂ ਸੁਰ ਤੇ ਤਾਲਾਂ ਨੂੰ।

ਕਲ਼ਮ ‘ਸੱਤੇ’ ਦੀ ਛੂੰਹਵੇ ਉੱਚੇ ਖਿਆਲਾਂ ਨੂੰ।

ਬਾਂਹ ਪਕੜ ਕੇ ਰੱਖੀਂ ਏਸ ਨਿਤਾਣਿਆਂ ਦੀ॥

ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥

📝 ਸੋਧ ਲਈ ਭੇਜੋ