ਹੱਤੀ ਨਿੱਤ ਪਲੱਤੀ ਹੋਈ ਏਂ

ਹੱਤੀ ਨਿੱਤ ਪਲੱਤੀ ਹੋਈ ਏਂ,

ਰੱਤੀ ਅਕਲ ਨ ਆਇਆ ਧੀ ।

ਏਸੇ ਇਸ਼ਕ ਅਵੱਲੇ ਤੇਰੇ,

ਗਲ ਵਿਚ ਕਜ਼ੀਆ ਪਾਇਆ ਧੀ ।

ਝੱਲੀਂ ਜਾ ਕੇ ਝੱਲੇਂ ਝਿੜਕਾਂ

ਝੱਲੀ ਨਾਉਂ ਧਰਾਇਆ ਧੀ ।

ਹੈਦਰ ਮੰਨ ਅਸਾਡੀਆਂ ਮੱਤਾਂ

ਆ ਕਿਉਂ ਚਿੱਤ ਚਾਇਆ ਧੀ ।੨੩।

📝 ਸੋਧ ਲਈ ਭੇਜੋ