ਸ਼ਾਇਦ
ਦਿਮਾਗ ਦੇ ਹਰ ਕੋਨੇ ਦੇ ਵਿੱਚ
ਭਰ ਦਿੱਤਾ ਸੀ ਗਿਆ
ਕਿ
ਕੋਈ ਕਿਸੇ ਨੂੰ ਮੁਹੱਬਤ ਨਹੀਂ ਕਰਦਾ
ਬਸ ਕੁੜੀਏ
ਆਪਣੀਆਂ ਅੱਖਾਂ ਨੂੰ ਖੋਲ੍ਹਕੇ ਤੁਰਨਾ
ਤੇ ਕੰਨਾਂ ਨੂੰ ਸੰਭਾਲਣਾ
ਦਿਲ ਨੂੰ ਜ਼ਿੰਦਰਾ ਮਾਰਕੇ ਰੱਖਣਾ
ਪਰ
ਦਿਮਾਗ ਦੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖਣਾ
ਜਦੋਂ
ਮੁਹੱਬਤ ਦਿਲ ਦੇ ਦਰਵਾਜ਼ੇ ਤੇ ਦਸਤਕ
ਦੇਵਣ ਆਈ
ਦਰਵਾਜ਼ਾ ਖੋਲ੍ਹ ਕੇ ਵੀ ਬੰਦ ਕਰ ਦਿੱਤਾ ਗਿਆ
ਬਸ! ਦਿਮਾਗ ਖੁੱਲ੍ਹਾ ਰੱਖਿਆ
ਤੇ
ਸੁੰਨਮਸਾਣ ਹੋ ਗਏ ਦਿਲਾਂ ਤੱਕ
ਜਾਂਦੇ ਰਾਹ
ਕਿਉਂਕਿ
ਅਪਮਾਨ ਕਰ ਦਿੱਤਾ ਗਿਆ ਕਿਸੇ ਦੀ
ਪਾਕ ਮੁਹੱਬਤ ਤੇ ਸ਼ੱਕ ਕਰਕੇ
ਤੇ
ਉਹ ਹਉਕਾ ਬਣ ਉੱਠਿਆ।