ਹਉਕੇ ਹਾਅਵੇ ਤੇ ਰੁਸਵਾਈ ਏ

ਹਉਕੇ ਹਾਅਵੇ ਤੇ ਰੁਸਵਾਈ ਏ

ਰੱਬਾ ਕੀ ਤਕਦੀਰ ਬਣਾਈ ਏ

ਇੱਕ ਮੇਰੇ ਅਮਲਾਂ ਨੂੰ ਛੱਡਕੇ

ਬਾਕੀ ਹਰ ਇੱਕ ਚੀਜ਼ ਪਰਾਈ ਏ

ਹੁਣੇ ਹੁਣੇ ਮੈਂ ਜੰਨਤ ਵੇਖੀ

ਮਾਂ ਨੇ ਜੁੱਤੀ ਝਾੜਕੇ ਪਾਈ ਏ

ਹਰ ਮਜ਼ਦੂਰ ਦੇ ਗਲ ਦਾ ਫੰਦਾ

ਸ਼ਾਹੂਕਾਰ ਦੇ ਗਲ ਦੀ ਟਾਈ ਏ

ਉਸ ਦਿਨ ਦੀ ਮੈਂ ਅੱਖ ਨਈ ਲਾਈ

ਜਿਹੜੇ ਦਿਨ ਦੀ ਮੈਂ ਅੱਖ ਲਾਈ ਏ

ਮੈਂ ਕਿੱਥੇਂ ਆਂ ਓਸ ਬਰਾਬਰ

ਜੇ ਮੈਂ ਦੋ ਆਂ ਤੇ ਓਹ ਢਾਈ ਏ

📝 ਸੋਧ ਲਈ ਭੇਜੋ