ਹੇ-ਹਾਲ ਜੋ ਡਿੱਠਾ ਈ ਆਖਣਾ ਪਾਂਹਦੀ

ਹੇ-ਹਾਲ ਜੋ ਡਿੱਠਾ ਈ ਆਖਣਾ ਪਾਂਹਦੀ,

ਕਿਆ ਕੁਝ ਲਿਖਣਾ ਏਂ ਕਾਗ਼ਜ਼ਾਨ ।

ਢੋਲਣ ਪੁੱਛੇ ਜੇ ਗੱਲ ਮੈਂਡੀ,

ਖੋਲ੍ਹਕੇ ਲਿਖਣਾ ਏ ਕਾਗ਼ਜ਼ਾਨ ।

ਢੋਲਣ ਦਾ ਲਿਖਿਆ ਵਾਂਗ ਤਾਵੀਜ਼ਾਂ,

ਗਲ ਵਿੱਚ ਦੇਖਣਾ ਏ ਕਾਗ਼ਜ਼ਾਨ ।

ਜੋ ਕੁਝ ਲਿਖਿਆ ਮਿਲਿਆ ਵੇ ਹੈਦਰ,

ਕਿਆ ਪੜ੍ਹ ਦੇਖਾਂ ਕਾਗ਼ਜ਼ਾਨ ।੬।

📝 ਸੋਧ ਲਈ ਭੇਜੋ