ਹੇ-ਹਰਫ ਕੇਹੇ ਇਹ ਨਾਗ ਇਆਣੇ

ਹੇ-ਹਰਫ ਕੇਹੇ ਇਹ ਨਾਗ ਇਆਣੇ,

ਵਲ ਵਲ ਕੁੰਡਲ ਘਤਦੇ ਨੇ ।

ਉਹ ਮੁੱਲਾਂ ਦੇ ਹਨ ਇਹ ਸ਼ੋਖ ਕਲੰਦਰ,

ਬਗਲੀ ਜਾਏ ਵੱਤਦੇ ਨੇ ।

ਇਹ ਨਾਗ ਕੇਹੇ ਕਾਲੇ ਕਾਲੀਆਂ,

ਸੇਹਲੀਆਂ ਹੱਥ ਵਿੱਚ ਘੱਤਦੇ ਨੇ ।

ਹੈਦਰ ਕਮਲੀ ਕਮਲੀਆਂ ਨੂੰ,

ਮੰਤਰ ਮਰੇਂਦੜੇ ਵੱਤਦੇ ਨੇ ।੬।

📝 ਸੋਧ ਲਈ ਭੇਜੋ