ਹੇ-ਹੀਰੇ ਹੀਰੇ ਮੈਨੂੰ ਆਖਦਾ ਏ

ਹੇ-ਹੀਰੇ ਹੀਰੇ ਮੈਨੂੰ ਆਖਦਾ ਏ,

ਅਤੇ ਨਾਲ ਦਿਲਾਸੜੇ ਮਾਰਦਾ ਏ ।

ਹੁਰ ਹੁਰ ਕਰਕੇ ਗੇੜੇ ਵਾਂਗੂੰ,

ਨਾਲ ਘੁਮਾਣੀ ਉਡਾਰਦਾ ਏ ।

ਕੋਹ ਕੂਕ ਮੈਂਡੀ ਨ ਭਾਵੰਦੀ ਏ,

ਮੈਨੂੰ ਇਹ ਦਿਲਾਸੜਾ ਯਾਰ ਦਾ ਏ ।

ਵਿੱਚ ਸਿਆਲੀਂ ਦੇ ਰਾਂਝਣ ਵੇ ਹੈਦਰ,

ਸਰੂ ਜਿਵੇਂ ਗੁਲਜ਼ਾਰ ਦਾ ਏ ।੨੭।

📝 ਸੋਧ ਲਈ ਭੇਜੋ