ਹੇ-ਹਿਆਤੀ ਜੇ ਹੈ ਦਿਲ ਆਵਨਾ ਤੁਸਾਹਾਂ

ਹੇ-ਹਿਆਤੀ ਜੇ ਹੈ ਦਿਲ ਆਵਨਾ ਤੁਸਾਹਾਂ ।

ਭੀ ਰੋਕ ਰੋਕ ਗੱਲਾਂ ਸੁਣਾਵਣਾ ਤੁਸਾਹਾਂ ।

ਮੁੱਖ ਪਾਏ ਝਾਤੀ ਜੀਵਾਣਾ ਤੁਸਾਹਾਂ ।

ਮੱਤਾਂ ਦੇਹ ਦੇਹ ਗਾਹਲੀਂ ਹੰਸਾਵਣਾ ਤੁਸਾਹਾਂ ।

ਮੈਂ ਤਾਂ ਖੋਲ ਖੋਲ ਤਣੀਆਂ ਗਲ ਲਾਵਣਾ ਤੁਸਾਹਾਂ ।

ਹੈਦਰ ਆਖ ਜ਼ਿੱਮਾ ਮੇਰਾ ਭੀ ਚਾਵਣਾ ਤੁਸਾਹਾਂ ।੩।

📝 ਸੋਧ ਲਈ ਭੇਜੋ