ਹੇ-ਹੋਰ ਨੇ ਜਿਨ੍ਹਾਂ ਨਾਲ ਮੁਹੱਬਤ ਲਾਕੇ

ਹੇ-ਹੋਰ ਨੇ ਜਿਨ੍ਹਾਂ ਨਾਲ ਮੁਹੱਬਤ ਲਾਕੇ,

ਛੋੜ ਲਾਹੌਰ ਵੰਜਣ ।

ਸੋਨੜੇ ਰੰਗੀਆਂ ਮਯੱਸਰ ਕਰਕੇ,

ਦੇਖਕੇ ਨੱਕ ਮਰੋੜ ਵੰਜਣ ।

ਨੀਂਦਰ ਦੇ ਵਿੱਚ ਸੱਸੀ ਵਾਂਗੂੰ,

ਸੇਜ ਤੇ ਸੁੱਤਿਆਂ ਛੋੜ ਵੰਜਣ ।

ਹੈਦਰ ਨਾਲ ਪਿਆਰੇ ਵੈਸਾਂ,

ਝੰਗ ਵੰਜਣ ਭਾਵੇਂ ਸ਼ੋਰ ਵੰਜਣ ।੨੭।

📝 ਸੋਧ ਲਈ ਭੇਜੋ