ਹਾਰਟ ਅਟੈਕ

ਮੇਰੀ ਘੜੀ ਦੀ ਚੇਨ ਟੁੱਟੀ ਹੋਈ ਏ

ਤੇ ਮੈਂ ਉਹਨੂੰ

ਖੱਬੇ ਬੋਝੇ ਵਿਚ ਰੱਖਦਾ ਵਾਂ

ਦਿਲ ਦੇ ਠੀਕ ਉੱਤੇ

ਤੇ ਉਹ ਟਿਕ ਟਿਕ ਟਿਕ 

ਟਿਕ ਸਾਹ ਲੈਂਦੀ ਏ

ਹੁਣ ਕਦੀ ਦਿਲ 

ਟਿਕ ਟਿਕ ਕਰਦਾ ਏ

ਕਦੀ ਘੜੀ ਧੱਕ ਧੱਕ

ਤੇ ਸਭ ਕੁਝ ਗੱਡ ਮੱਡ ਹੋ ਜਾਂਦਾ ਏ

ਇਕ ਵਾਰ ਮੇਰੇ ਦਿਲ ਦੀ 

ਹਰਕਤ ਬੰਦ ਹੋ ਗਈ

ਪਰ ਮੈਂ ਜਿਊਂਦਾ ਰਿਹਾ

ਮੈਨੂੰ ਯਕੀਨ ਸੀ

ਮੈਂ ਨਹੀਂ ਮਰਿਆ

ਘੜੀ ਬੰਦ ਹੋ ਗਈ ਏ।

📝 ਸੋਧ ਲਈ ਭੇਜੋ