ਹੀਰਾਂ ਸੱਸੀਆਂ ਏਸ ਜਗਤ ਵਿਚ ਮੁੜ ਨਾ ਜੰਮੀਆਂ ਮਾਵਾਂ

ਹੀਰਾਂ ਸੱਸੀਆਂ ਏਸ ਜਗਤ ਵਿਚ ਮੁੜ ਨਾ ਜੰਮੀਆਂ ਮਾਵਾਂ ।

ਰਾਂਝੇ ਪੁੰਨੂੰ ਸਦਾ ਉਡੀਕਣ ਬੇਲੇ ਥਲ ਦੀਆਂ ਰਾਹਵਾਂ ।

ਪਿਆਰਾਂ ਵਾਲੇ ਪਾ ਭੁਲੇਖੇ ਹਰ ਕੋਈ ਏਹੋ ਸੋਚੇ,

ਕਿਸਰਾਂ ਕਿਸ ਦੀ ਚੁੰਨੀ ਖਿੱਚਾਂ ਕਿਸਰਾਂ ਕਿਸ ਨੂੰ ਫਾਹਵਾਂ ।

ਸਿਖਰ ਦੁਪਹਿਰੇ ਦਿਲ ਲਈ ਬਣਿਆ ਬੁੱਲ੍ਹੀ ਨਿੰਮਾ ਹਾਸਾ,

ਖਿਲਰੇ ਵਾਲ ਸਮੇਟੇ ਉਨ੍ਹਾਂ ਕਿਤੇ ਨਾ ਦਿੱਸਣ ਛਾਵਾਂ ।

ਅੱਖੀਆਂ ਭੁੱਖੀਆਂ ਦੀਦ ਤੇਰੇ ਦੀਆਂ ਜੁੱਗ-ਜੁਗਾਂ ਤੋਂ ਸੱਜਣਾ,

ਪਾਵੇਂ ਕਦਮ ਜੇ ਵਿਹੜੇ ਮੇਰੇ ਠੰਢੀਆਂ ਹੋਵਣ ਭਾਵਾਂ ।

ਭੇਸ ਵਟਾਕੇ ਦੁਨੀਆਂ ਡਿੱਠੀ ਕੀ ਡਿੱਠਾ ਨਾ ਪਿੱਛੋਂ,

ਉਹੋ ਬੰਦਾ ਨੀਵਾਂ ਦਿਸਿਆ ਜਿਸ ਦਾ ਉਚਾ ਨਾਵਾਂ ।

📝 ਸੋਧ ਲਈ ਭੇਜੋ