ਹੀਰੇ ਮੋਤੀ ਲਾਲ ਗਵਾਚੇ

ਹੀਰੇ ਮੋਤੀ ਲਾਲ ਗਵਾਚੇ

ਲੱਭੇ ਨਾਹੀਂ ਬਾਲ ਗਵਾਚੇ

ਬਾਗ਼ੀਂ ਉਤਰੇ ਲੋਕ ਬੇਗਾਨੇ,

ਫੁਲ ਕਲੀਆਂ ਤੇ ਡਾਲ ਗਵਾਚੇ

ਪਿੰਡਾਂ ਦੇ ਪਿੰਡ ਉੱਜੜ ਜਾਂਦੇ,

ਜੇ ਸੀਰਾਂ ਦੀ ਚਾਲ ਗਵਾਚੇ

ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,

ਪੈਰਾਂ ਦੇ ਸੁਰ-ਤਾਲ ਗਵਾਚੇ

ਹੀਰ ਪਰਾਏ ਘਰ ਜਾ ਵੱਸੀ,

ਮੇਰੇ ਬਾਰਾਂ ਸਾਲ ਗਵਾਚੇ

ਤਾਅਨੇ ਮਿਹਣੇ, ਜਗ ਦੇ ਹਾਸੇ,

ਸਾਰੇ ਤੇਰੇ ਨਾਲ ਗਵਾਚੇ

ਜਿੱਤੀ ਬਾਜ਼ੀ ਵੀ ਹਰ ਜਾਂਦੀ,

ਜਿਸ ਵੇਲੇ 'ਇਕਬਾਲ' ਗਵਾਚੇ

📝 ਸੋਧ ਲਈ ਭੇਜੋ