ਹੀਰਿਆਂ ਤਰਾਸ਼ਣਾ ਸਿੱਖ

ਹੀਰਿਆਂ ਆਪ ਤਰਾਸ਼ਣਾ ਸਿੱਖ,

 ਜੇ ਸਿਰ ਦੇ ਤਾਜ ਸਜਾਉਣੇ ਤੈਂ।

 ਵੈਰੀ ਘੜਨ ਲੱਗਾ ਬੇਦਰਦੀ,

 ਬੰਬ ਮਾਰ ਪਾੜ ਵੀ ਸਕਦਾ।

 ਲਾਈ ਜੰਗ ਸੀ ਰੁੱਖ਼ਾਂ ਲਈ,

 ਪਾਣੀ ਸ਼ੀਤਲ ਸਾਂਭਣ ਲਈ।

 ਚਿੱਟੇ ਬੱਦਲ਼ ਰੱਖਣ ਲਈ,

 ਅੰਬਰ ਨੀਲੇ ਤੱਕਣ ਲਈ।

 ਅੱਗ ਨਾਲ਼ ਖੇਡ ਕੇ ਪਾਪੀ,

 ਅਨੋਖੀਆਂ ਮਸਤੀਆਂ ਕਰਦੇ।

 ਕਬਜ਼ੇ ਦੇ ਚੱਕਰ ਵਿੱਚ,

 ਤਬਾਹ ਬਸਤੀਆਂ ਕਰਦੇ।

 ਜੰਗ ਕੱਲ੍ਹੇ ਦੀ ਨਹੀਂ ਹੁੰਦੀ,

 ਜੰਗ ਦੇ ਕਈ ਤਰੀਕੇ ਨੇ।

 ਕੁੱਖਾਂ, ਰੁੱਖ਼ਾਂ ਤੇ ਪਾਣੀਆਂ,

 ਧਰਤ, ਅੰਬਰ, ਬਚਾਉਣ ਲਈ,

 ਸਾਡੇ ਸ਼ਾਂਤ ਸਲੀਕੇ ਨੇ।

 ਸਾਡੇ ਆਪ ਦੇਗਾਂ ਵਿੱਚ ਉਬਲਦੇ,

 ਤੱਤੀਆਂ ਤਵੀਆਂ ’ਤੇ ਬਹਿੰਦੇ।

 ਪਵਿੱਤਰ ਕੌਮ ਨੂੰ ਸਾਜਣ ਲਈ,

 ਪੁੱਤ ਵਾਰ ਗੱਲ ਕਹਿੰਦੇ।

 ਦਬਕਾ ਮਾਰ ਕੇ ਰੋਕਣਾ ਪੈਣਾ,

 ਜੋ ਬੰਬ ਬਣਾਉਂਦੇ ਨੇ।

 ਇਹ ਅਨਪੜ੍ਹ ਲੋਕੀਂ ਧਰਤ 'ਤੇ,

 ਵਿਗਿਆਨੀ ਕਿੰਞ ਕਹਾਉਂਦੇ ਨੇ?

 ਝੱਟਪੱਟ ਤਬਾਹ ਕਰਦੇ,

 ਜੋ ਇਨਸਾਨਾਂ ਦੇ ਕਾਫ਼ਲੇ।

 ਇਹ ਨਿਰਦਈ ਸਾਡੇ ਲਈ,

 ਡਾਕਟਰ ਬਣਾਉਂਦੇ ਨੇ?

 ਸਰਬ ਬੈਠੀ ਹੈ ਸਿਸਕਦੀ,

 ਇਸ ਧਰਤ ਪਿਆਰੀ ’ਤੇ।

 ਉਸਦੀ ਕਾਇਨਾਤ ਨੂੰ ਬਖ਼ਸ਼ ਦਿਓ

📝 ਸੋਧ ਲਈ ਭੇਜੋ