ਹੇ-ਹਿੱਕ ਹਿੱਕ ਪੀੜ ਤੋਂ

ਹੇ-ਹਿੱਕ ਹਿੱਕ ਪੀੜ ਤੋਂ ਆਲਮ ਕੂਕੇ,

ਲੱਖ ਆਸ਼ਿਕ ਪੀੜ ਸਹੇੜੀ ਹੂ

ਢਹਿਣ ਰੁੜ੍ਹਨ ਜਿੱਥੇ ਖ਼ਤਰਾ ਹੋਵੇ,

ਕੌਣ ਚੜ੍ਹੇ ਉਸ ਬੇੜੀ ਹੂ

ਆਸ਼ਕ ਚੜ੍ਹਦੇ ਨਾਲ ਖ਼ੁਸ਼ੀ ਦੇ,

ਤਾਰ ਕੱਪਰ ਵਿਚ ਭੇੜੀ ਹੂ

ਇਸ਼ਕ ਤੁਲੇਂਦਾ ਨਾਲ ਰੱਤੀ ਦੇ ਬਾਹੂ,

ਆਸ਼ਿਕ ਲਜ਼ਤ ਨਖੇੜੀ ਹੂ

📝 ਸੋਧ ਲਈ ਭੇਜੋ