ਯਾਦ ਤੇਰੀ ਆਵੇ ਜਦੋਂ ਤੇਰੇ ਹਿਜਰ ਵਾਲੀ ਅੱਗ ਵਿਚ ਸੜਦਾ ਹਾਂ,
ਤੇਰੇ ਨਾਮ ਨਾਲ ਬੁਲਾਕੇ ਨੀ ਮੈ ਗੱਲਾਂ ਤਾਰਿਆਂ ਨਾਲ ਕਰਦਾ ਹਾਂ।
ਤੇਰੇ ਇਸ਼ਕ ਦਾ ਕਾਇਦਾ ਔਖਾ ਏ ਉਂਝ ਲੱਖ ਕਿਤਾਬਾਂ ਪੜ੍ਹਦਾ ਹਾਂ,
ਨੀ ਮੈ ਗੱਲਾਂ ਖੁਦ ਜਾਂ ਖੁਦਾ ਦੇ ਨਾਲ ਵੀ ਬਸ ਤੇਰੇ ਬਾਰੇ ਕਰਦਾ ਹਾਂ।
ਸੁਪਨੇ ਵਿਚ ਵੀ ਤੇਰੇ ਨਾਲੋ ਦੂਰੀ ਮੇਰੇ ਕੋਲੋ ਝੱਲ ਨਹੀਂ ਹੁੰਦੀ,
ਫਿਰ ਮੀਂਹ ਵਾਂਗੂੰ ਅੱਥਰੂ ਵਰਦੇ ਨੇ ਮੇਰੇ ਵੱਸ ਦੀ ਗੱਲ ਨਹੀਂ ਹੁੰਦੀ।
ਕਰਾਂ ਅਰਦਾਸ ਮੈ ਬਸ ਇੱਕ ਰੱਬ ਅੱਗੇ ਕੇ ਤੂੰ ਮੁੜ ਆਵੇ,
ਨਹੀਂ ਤਾਂ ਮੇਰੀ ਲਾਸ਼ ਹੀ ਕਿਸੇ ਤਰ੍ਹਾਂ ਤੇਰੇ ਸ਼ਹਿਰ ਤੱਕ ਰੁੜ੍ਹ ਜਾਵੇ।