ਹਿਜਰਾਂ ਦੇ ਜ਼ਖ਼ਮੀ ਹਾਂ

ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ

ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀ ਅਸੀਂ

ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ

ਤੂੰ ਪਾਟੇ ਦੇ ਦਿੱਤੇ, ਕਿ ਨੰਗੇ ਹੋਜਾਂਗੇ

ਅਸੀਂ ਟਾਕੀ ਲਾ ਦਿੱਤੀ, ਨਵੇਂ ਸੀਤੇ ਨਹੀਂ ਅਸੀਂ

ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀਂ ਅਸੀਂ

ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀਂ ਅਸੀਂ

ਤੇਰੀ ਹਰ ਕੀਤੀ ਨੂੰ , ਅਪਣੇ 'ਤੇ ਬੀਤੀ ਨੂੰ 

ਰੱਖਣਾ ਦਿਲ ਅੰਦਰ ਹੈ, ਯਾਰਾ ਨਾ ਬਦਨੀਤੇ ਅਸੀਂ

ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀਂ ਅਸੀਂ

ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀਂ ਅਸੀਂ

ਹੁਣ ਮੇਰੀ ਇੱਕ ਮੰਨ, ਦਿਲ ਵਿੱਚ ਲਾ ਕੇ ਸੰਨ੍ਹ

ਸੁੱਖ ਕੱਢ ਸਾਰੇ ਲੈ ਜਾ, ਗ਼ਮ ਰੱਖਣੇ ਪੀਤੇ ਅਸੀਂ

ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀਂ ਅਸੀਂ

ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀਂ ਅਸੀਂ

ਮੇਰੇ ਬਾਬੇ ਨਾਨਕ ਨੇ, ਸਭ ਕਰਨੇ ਮਾਣਕ ਨੇ

ਉਹਦੀ ਰਜ਼ਾ ਨੂੰ  ਅਸੀਂ ਮਾਣਦੇ, ਤਾਹੀਉਂ ਸੀ ਕੀਤੇ ਨਹੀ ਅਸੀਂ

ਹਿਜਰਾਂ ਦੇ ਜ਼ਖ਼ਮੀ ਹਾਂ, ਫੱਟ ਸੀਤੇ ਨਹੀ ਅਸੀਂ

ਤੇਰੇ ਦਿੱਤੇ ਸਭ ਸਾਂਭੇ, ਘੱਟ ਕੀਤੇ ਨਹੀ ਅਸੀਂ

📝 ਸੋਧ ਲਈ ਭੇਜੋ