ਇਹ ਦੁਨੀਆਂ ਮੁੱਕਦੀ ਮੁੱਕ ਜਾਂਦੀ ਏ, 

ਮੇਰੀ ਮਾਂ ਬੋਲੀ ਦੀ ਲਿੱਪੀ ਨਾਂ ਮੁਕੇ ਕਦੇ

ਉਹ ਪੱਥਰ ਉੱਤੇ ਵੀ ਲਿੱਖ ਜਾਂਦੇ ਨੇ, 

ਜੋ ਸਧਾਰਨ ਦਿਖਦੇ ਸੀ ਬੜੇ

ਇਤਹਾਸ ਗੁਆਹ ਉਹਨਾਂ ਮਹਾਨਾਂ ਦਾ, 

ਜੋ ਹਿੰਮਤ ਰੱਖ ਲਿੱਖਦੇ ਸੀ ਕਦੇ

ਹੋਣ ਜੇ ਬੁਲੰਦ ਹੌਸਲੇ, 'ਓ ਬੰਦਿਆ', 

ਤੇਰਾ ਮੁਕੱਦਰ ਮੁਕੇ ਨਾ ਕਦੇ

ਡਿੱਗ ਡਿੱਗ ਕੇ ਉੱਠਣ ਵਾਲੀਆਂ ਦੀ ਕਦੇ ਹਾਰ ਨਹੀਂ ਹੁੰਦੀ, 

ਮਿਹਨਤ ਕੀਤੀ ਹੋਈ ਕਦੇ ਬੇਕਾਰ ਨਹੀਂ ਹੁੰਦੀ

ਉਹ ਸ਼ਰੇਆਮ ਦਾਵੇ ਕਰ ਜਾਂਦੇ ਨੇ ਜਿੱਤ ਦੇ, 

ਜਿਨ੍ਹਾਂ ਦੇ ਹਾਰ ਨਾਲ ਪੰਗੇ ਪੈਂਦੇ ਨੇ ਨਿੱਤ ਦੇ

ਪਿੱਛੇ ਰੁਕਦੇ ਨਹੀਂ, ਕਿਸੇ ਅੱਗੇ ਝੁਕਦੇ ਨਹੀਂ, 

ਐਨੀਂ ਛੇਤੀ ਮੁਕਦੇ ਨਹੀਂ, ਐਵੇ ਲੁੱਕਦੇ ਨਹੀਂ

ਹਰ ਵੇਲੇ ਅੰਦਰੋਂ-ਅੰਦਰੀ ਟੁੱਟਦੇ ਨੇ ਉਹ, 

ਇੱਕ ਦਿਨ ਸ਼ੁਹਰਤ ਲੁੱਟਦੇ ਨੇ ਉਹ

ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਏ, 

ਜੱਗ ਦੀਆਂ ਦਿੱਤੀਆਂ ਫੱਟਾਂ ਦਾ ਮੁੱਲ ਸਹਿਣਾ ਪੈਂਦਾ

ਜਿੰਦਗੀ ਹਰ ਵੇਲੇ ਇਮਤਿਹਾਨ ਲੈਂਦੀ ਏ, 

ਤਾਹੀਂਉਂ ਦੁਨੀਆ ਜਿੱਤ ਹਾਰ ਕਹਿੰਦੀ

ਸੋਨੇ ਨੂੰ ਬਣਨ ਲਈ ਵੀ ਪਿਘਲਨਾ ਪੈਂਦਾ ਹੈ, 

ਪਹਿਲਾਂ ਬੰਦੇ ਨੂੰ ਸਬਰ ਦਾ ਘੁੱਟ ਨਿਗਲਣਾ ਪੈਂਦਾ ਹੈ

📝 ਸੋਧ ਲਈ ਭੇਜੋ