ਹਿੰਦੂ ਤੁਰਕ ਦੁਹੀਂ ਥੀਂ ਨਿਆਰੇ

ਹਿੰਦੂ ਤੁਰਕ ਦੁਹੀਂ ਥੀਂ ਨਿਆਰੇ, ਜਾਤ ਫਕਰ ਸਾਈਂ ਹੋਇਆ ਆਪੇ ।

ਤੇ ਅੱਖੀਂ ਵਾਲਿਆਂ ਨੂੰ ਸਭ ਕਿਛ ਮਾਲੂਮ, ਤੇ ਅੰਨ੍ਹੇ ਨੂੰ ਕੀਕੁਰ ਜਾਪੇ ।

ਜੇਹੇ ਅਸੀਂ ਤੇਹੇ ਜੇਹੇ ਏ ਭੀ, ਸਭ ਨੂੰ ਜਾਣਦੇ ਮਾਪੇ ।

ਸੰਤਰੇਣ ਉਹ ਹੋਰ ਅੱਖੀਂ ਨੀ, ਜਿਨ੍ਹੀ ਅੱਖੀਂ ਫਕਰ ਸਿਞਾਪੇ ।

📝 ਸੋਧ ਲਈ ਭੇਜੋ