ਮੈਂ ਏਹੋ ਚਾਹੁੰਦਾ ਹਾਂ

ਕਿ ਮੇਰੇ ਵਿਚ

ਜੋ ਤੇਰਾ ਹਿੱਸਾ ਹੈ

ਤੂੰ ਕੱਢ ਲਵੇਂ

ਜੋ ਜੋ ਗੱਲਾਂ ਤੂੰ ਅੱਜ ਵਕ਼ਤ ਦੀ ਹਿੱਕ ਉੱਪਰ

ਉਲੀਕ ਰਹੀਂ

ਮੈਂ ਚਾਹੁੰਦਾ ਹਾਂ

ਇਹ ਸਿਰਫ਼ ਯਾਦਾਂ ਬਣ ਕੇ ਹੀ ਰਹਿ ਜਾਣ

ਮੈਂ ਨਹੀਂ ਜਾਣਦਾ

ਕੀ ਵਜਾਹ ਹੈ

ਪਰ ਹਾਂ

ਮੇਰੇ ਸਾਹਾਂ ਵਿੱਚ ਸਾਹ ਜਾਂਦਾ

ਜਦ ਵੀ ਤੇਰੇ ਮੂੰਹੋਂ

ਮੇਰੇ ਪਸੰਦੀਦਾ ਦਾ ਸ਼ਬਦ

ਬਾਹਿਰ ਆਉਂਦਾ ਹੈ

ਕਿ ਦੱਸੋ ਕੁਝ ਲਿਖਿਆ ਨਹੀਂ

ਤੈਨੂੰ ਪਤਾ ਇਹ ਲਿਖੀਆਂ ਨੂੰ

ਪੜਨ‌ ਵਾਲੇ ਬਹੁਤ ਹੁੰਦੇ ਨੇ

ਪਰ ਇਹਨਾਂ ਨੂੰ 

ਲਿਖਵਾਉਣ ਵਾਲੇ ਬਹੁਤ ਘੱਟ ਹੁੰਦੇ ਨੇ

ਕਹਿ ਸਕਦੇ ਹੋ 

ਟਾਂਵੇਂ ਟਾਂਵੇਂ

📝 ਸੋਧ ਲਈ ਭੇਜੋ