ਹਜ਼ਾਰਾਂ ਦੀ ਭੀੜ

ਹਜ਼ਾਰਾਂ ਦੀ ਭੀੜ ਚੋਂ 

ਉਹਦਾ 

ਚਿਹਰਾ 

ਦਿਲਕਸ਼ ਸੀ 

ਮੇਰੇ ਨਾਲ 

ਸਮੱਸਿਆ ਹੀ ਐਹੋ 

ਚਿਹਰਾ ਵੇਖ 

ਪਿਆਰ ਹੋ ਜਾਂਦੈ 

ਗੁਲਾਬੀ ਕਮੀਜ਼ 

ਬੜੀ ਫੱਬਦੀ 

 ਗੋਰਾ ਰੰਗ 

ਚਿਹਰੇ ਤੇ ਚਮਕ 

ਥਿੰਕਰਜ਼ ਹੈਡ 

ਉਹਦੀ ਪ੍ਰਤਿਭਾ 

ਨੂੰ ਦਰਸਾਉਂਦਾ 

ਕੋਈ ਵੀ ਆਕਰਸ਼ਿਤ 

ਹੋ ਜਾਂਦਾ 

ਮੈਂ ਵੀ ਹੋ ਗਈ

ਕੁਛ ਕੁਛ 

ਅੱਗੇ ਵਧੇ

ਦੋਵੇਂ 

ਪਰ ਮੇਰਾ ਤੇਜ

ਸ਼ਾਇਦ ਜ਼ਿਆਦਾ ਸੀ 

ਉਹ ਸੰਭਲ ਨਾ ਸਕਿਆ 

ਤੇ ਪਿਛਾਂਹ ਮੁੜ ਗਿਆ

📝 ਸੋਧ ਲਈ ਭੇਜੋ