ਕਾਹਨੂੰਵਾਨ ਛੰਭ ਵਿੱਚ ਜੰਗ ਭਖਿਆਂ!
ਲੱਖਪਤ ਰਾਇ ਫਿਰਦਾ ਸੀ ਖਪਿਆ!
ਅੱਗ ਵਾਂਗ ਮੱਚਦਾ ਓ ਅੰਗਿਆਰਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਲੰਘਦੇ ਸੀ ਤੀਰ ਚੀਰ-ਚੀਰ ਖੱਲ ਨੂੰ!
ਸਿੰਘਾਂ ਨੇ ਚਬਾ ਤੇ ਚਣੇ ਟਿਡੀ ਦੱਲ ਨੂੰ!
ਸੋਚੀਂ ਪਾ ਤਾ ਸਿੰਘਾਂ ਮੁਗਲਾਣਾ ਸਾਰਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਬੋਲ ਦਿੱਤਾ ਹੱਲਾ ਸੂਰਮੇ ਜਮਾਤੀਆਂ!
ਨੇਜ਼ਿਆਂ ਦੇ ਨਾਲ ਵਿੰਨਤੀਆਂ ਛਾਤੀਆਂ!
ਸਿੰਘਾਂ ਧਾਏ ਸਭੇ ਛੱਡਕੇ ਜੈਕਾਰਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਬਣੇ ਜੇੜੇ ਫਿਰਦੇ ਸੀ ਵੱਡੇ ਸੂਰਮੇ!
ਕੁੱਟ ਦਿੱਤੇ ਝੱਟ ਮੁਗਲਾਂ ਦੇ ਚੂਰਮੇ!
ਟਿੰਡੀ ਦੱਲ ਦਾ ਫੇ ਚੱਲਿਆ ਨਾਂ ਚਾਰਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਘੋੜਿਆਂ ਦੇ ਸਣੇ ਸਿੰਘਾਂ ਵੈਰੀ ਵੱਢ ਤੇ!
ਲੱਖਪਤ ਰਾਇ ਦੇ ਭੁਲੇਖੇ ਕੱਢ ਤੇ!
ਯੁੱਧ ਵੀ ਗਰੀਲਾ ਸਿੰਘਾਂ ਕੀਤਾ ਭਾਰਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਹਾਥੀਆਂ ਤੋਂ ਡਿੱਗਦੇ ਸੀ ਗਿੜ-ਗਿੜ ਕੇ!
ਵੱਜਦੇ ਪੈਰਾਂ 'ਚ ਸਿਰ ਰਿੜ-ਰਿੜ ਕੇ!
ਰੱਤ ਮਿੱਝ ਵਾਲਾ ਬਣ ਗਿਆ ਗਾਰਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!
ਗਹਿਗੱਚ ਲੜੀ ਸੀ ਲੜਾਈ ਯੋਧਿਆਂ!
ਪੜੀ ਬਾਜ਼ਾਂ ਵਾਲੇ ਤੋਂ ਪੜਾਈ ਯੋਧਿਆਂ!
ਸੱਤਿਆ ਸਿੰਘਾਂ ਨੇ ਜਿੱਤਿਆ ਅਖਾੜਾ ਸੀ!
ਹੋ ਗਿਆ ਪਲਾਂ ਦੇ ਵਿੱਚ ਘੱਲੂਘਾਰਾ ਸੀ!