ਹੋ ਗਈ ਕਿੰਨੀ ਦੇਰ ਭਰਾ ਜੀ

ਹੋ ਗਈ ਕਿੰਨੀ ਦੇਰ ਭਰਾ ਜੀ 

ਪਰ ਨਈਂ ਮੁੱਕਿਆ ’ਨ੍ਹੇਰ ਭਰਾ ਜੀ

ਸੌ ਦਾ ਚੌਥਾ ਹਿੱਸਾ ਕੋਈ ਨਈਂ 

ਪੌਣੇ ਰਹਿ ਗਏ ਸੇਰ ਭਰਾ ਜੀ

ਤੀਰਾਂ ਦੇ ਨਾਲ਼ ਵਿੰਨ੍ਹੇ ਗਏ ਜਦ

ਉੱਤੋਂ ਗਏ ਸ਼ੇਰ ਭਰਾ ਜੀ

ਖਾਣੇ ਨਈਂ ਸਨ ਜਿਸ ਬੇਰੀ ਦੇ

ਖਾਣੇ ਪੈ ਗਏ ਬੇਰ ਭਰਾ ਜੀ

ਇਹਨਾਂ ਨੇ ਭੇਸ ਵਟਾ ਕੇ

ਜਾਣਾ ਜੇ ਫੇਰ ਭਰਾ ਜੀ

ਜੇ ਠੂਹਿਆਂ ਤੋਂ ਜਾਨ ਛੁਡਾਈਏ

ਸੱਪ ਲੈਂਦੇ ਨੇ ਘੇਰ ਭਰਾ ਜੀ

ਜਬਰਾਂ ਪੇਸ਼ ਨਾ ਜਾਵਣ ਦਿੱਤੀ

ਜਾਂਦੀ ਕਿੱਥੇ ਜ਼ੇਰ ਭਰਾ ਜੀ

📝 ਸੋਧ ਲਈ ਭੇਜੋ