ਨੂਰਾ ਮਾਹੀ ਹੌਲੀ-ਹੌਲੀ ਪੈਰ ਪੁੱਟਦਾ!
ਜ਼ਾਰੋ ਜ਼ਾਰੀ ਨੈਣਾਂ ਵਿੱਚੋ ਨੀਰ ਸੁੱਟਦਾ!
ਸੂਬਿਆਂ ਨੇ ਕੀਤੇ ਫਰਮਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਲ਼ੂਣ ਖਾ ਕੇ ਗੰਗੂ ਨੇ ਹਰਾਮ ਕਰਿਆ!
ਝੱਟ ਜਾ ਕੇ ਚੰਦਰਾ ਮੁਰਿੰਡੇ ਵਰਿਆ!
ਚੜ ਆ ਗੇਂ ਜਾਨੀ ਮਾਨੀ ਖਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਪੁੱਜਕੇ ਕਚਿਹਰੀ ਛੱਡਿਆ ਜੈਕਾਰਾ ਸੀ!
ਮੁਖੜੇ ਤੇ ਲਾਲਾਂ ਦੇ ਜਲਾਲ ਭਾਰਾ ਸੀ!
ਪਾਪੀਆਂ ਨੂੰ ਚੜੀ ਖੂਨੀ ਪਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਠੰਡੇ ਬੁਰਜ਼ 'ਚ ਕੀਤੇ ਕੈਦ ਪਾਪੀਆਂ!
ਸੀਤ ਨਾਲ ਜਿੰਦਾ ਕੁਮਲਾਈਆਂ ਜਾਪੀਆਂ!
ਨਾਲ ਮਾਤਾ ਗੁਜ਼ਰੀ ਮਹਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਲਾਲਚ ਵੀ ਦਿੱਤੇ ਚੰਦਰੇ ਦਲਾਲਾ ਨੇ!
ਜੁੱਤੀ ਨਾਲ ਸਭ ਠੁਕਰਾ ਤੇ ਬਾਲਾ ਨੇ!
ਸਕੇ ਨਾਂ ਖਰੀਦ ਮਹਿੰਗੀ ਖਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਬਲਦੀ ਤੇ ਤੇਲ ਪਾਇਆ ਸੁੱਚਾ ਨੰਦ ਨੇ!
ਜ਼ੁਲਮ ਕਮਾਇਆ ਸੂਬੇ ਸਰਹੰਦ ਨੇ!
ਛਿੱਕੇ ਉੱਤੇ ਟੰਗ ਤੇ ਈਮਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਈਂਨ ਨੀ ਕਬੂਲੀ ਤੇਰੇ ਫਰਜ਼ੰਦਾਂ ਨੇ!
ਭਾਵੇਂ ਸੀ ਲਕੋਲੇ ਦੋਵੇ ਖੂਨੀ ਕੰਧਾਂ ਨੇ!
ਹੌਸਲੇ ਦੀ ਬਣਗੇ ਚਟਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਹਾਂ ਦਾ ਨਾਰਾ ਮਾਰਿਆ ਨਵਾਬ ਸ਼ੇਰ ਨੇ!
ਰਹਿਮ ਕਰੋ ਕਿਹਾ ਸੂਰਮੇ ਦਲੇਰ ਨੇ!
ਭੁੱਲ ਬੈਠਾ ਪਾਪੀ ਸੀ ਕੁਰਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਟੁੱਟੀ ਇੱਟ ਲਾਂਵੀ ਨਾਂ ਜਲਾਦਾ ਘੜਕੇ!
ਬੱਚਿਆ ਨੇ ਆਖਿਆ ਨੀਹਾਂ 'ਚ ਖੜਕੇ!
ਸੋਚੀਂ ਪਾ ਤੇ ਬਾਲਾਂ ਨੇ ਸ਼ੈਤਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਚਿਣਤੀਆਂ ਕੰਧਾਂ ਵਿੱਚ ਜਿੰਦਾਂ ਨਿੱਕੀਆਂ!
ਰੁੱਕਗੀਂ ਅਵਾਜ਼ ਧੁਨਾਂ ਪਈਆਂ ਫਿੱਕੀਆਂ!
ਮਾਰਕੇ ਕਟਾਰੀ ਕੱਡੀ ਜਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!
ਨਿੱਕੇ-ਨਿੱਕੇ ਬਾਲ ਸਾਕੇ ਵੱਡੇ ਕਰ ਗਏ!
ਸੱਤਿਆ ਉਹ ਲਾੜੀ ਮੌਤ ਹੱਸ ਤਰ ਗਏ!
ਸਿੱਖੀ ਦੀ ਵਧਾ ਗੇ ਉਹੋ ਸ਼ਾਨ ਪਾਤਿਸ਼ਾਹ!
ਹੋਗੇ ਤੇਰੇ ਲਾਲ ਕੁਰਬਾਨ ਪਾਤਿਸ਼ਾਹ!