ਹੋਈਆਂ ਤਲਖ਼ ਫ਼ਿਜ਼ਾਵਾਂ ਕਿਉਂ?

ਹੋਈਆਂ ਤਲਖ਼ ਫ਼ਿਜ਼ਾਵਾਂ ਕਿਉਂ?

ਗਲ ਨੂੰ ਆਈਆਂ ਬਾਹਵਾਂ ਕਿਉਂ?

ਕੱਲ ਤੱਕ ਹੈ ਸਾਂ ਜਾਨ ਮੈਂ ਤੇਰੀ,

ਹੋਇਆ ਅੱਜ ਬੁਰਾ ਵਾਂ ਕਿਉਂ?

ਭੁੱਲਕੇ ਅਪਣੀ ਮਾਂ ਬੋਲੀ ਨੂੰ,

ਢੋਡਰ ਕਾਗ ਸੱਦਾਵਾਂ ਕਿਉਂ?

ਕਰੇਂ ਹਮੇਸ਼ਾ ਅਪਣੀ ਮਰਜ਼ੀ,

ਕਰਦੈਂ ਫੇਰ ਸਲਾਹਵਾਂ ਕਿਉਂ?

ਜਦ ਉਹ ਜਾਣੇ ਦਿਲ ਦੀ 'ਕੈਫ਼ੀ',

ਮੰਗਾਂ ਫੇਰ ਦੁਆਵਾਂ ਕਿਉਂ?

📝 ਸੋਧ ਲਈ ਭੇਜੋ