ਚੁੱਪ ਦੀ ਸੁਣੀਂ ਅਵਾਜ਼ ਵੇ ਸੋਹਣੇ!

ਇਹ ਮਨ ਦੀ ਪਰਵਾਜ਼ ਵੇ ਸੋਹਣੇ!

ਰੂਹ ਮੇਰੀ ਵਿੱਚ ਵਸ ਵੇ ਸੋਹਣੇ!

ਘੋਲ਼ ਜਿਸਮ ਵਿੱਚ ਰਸ ਵੇ ਸੋਹਣੇ !

ਏਦਾਂ ਨਾ ਤੜਫ਼ਾ ਵੇ ਸਾਨੂੰ

ਤੀਰ ਹਿਜਰ ਦੇ ਕੱਸ ਨਾ ਸੋਹਣੇ!

ਸਾਡੇ ਦੁੱਖੜੇ ਸਾਨੂੰ ਦੇ ਜਾ, 

ਜਿੱਥੇ ਮਰਜ਼ੀ ਵੱਸ ਵੇ ਸੋਹਣੇ!

ਨੈਣਵਿਚਾਰੇ ਡੁਸਕ ਰਹੇ ਨੇ, 

ਏਦਾਂ ਨਾ ਤੂੰ ਡੱਸ ਵੇ ਸੋਹਣੇ!

ਪਿੱਛਾ ਦੂਰ ਤੇ ਅੱਗਾਨੇੜੇ

ਲਈ ਤਿਆਰੀ ਕੱਸ ਵੇ ਸੋਹਣੇ!

📝 ਸੋਧ ਲਈ ਭੇਜੋ