ਹੂਕ ਦਿਲ ਦੀ

ਮੈਂ ਚਾਹੁੰਦਾ ਹਾਂ ਹੂਕ ਦਿਲ ਦੀ,

ਕਿੰਨੇ ਲੋੜਵੰਦਾਂ ਦੇ ਹੱਕ ਮਾਰੇ ਹੋਣਗੇ,

ਝੂਠ-ਫਰੇਬ ਦੀ ਨੀਂਹ ਤੇ ਉਸਾਰੇ ਹੋਣਗੇ,

ਐਸੇ ਸਭ ਮਹਿਲਾਂ ਨੂੰ ਉਜਾੜ ਦੇਵੇ।

ਮੈਂ ਚਾਹੁੰਦਾ ਹਾਂ ਹੂਕ ਦਿਲ ਦੀ,

ਸਮਕਾਲੀ ਨੇਤਾਵਾਂ ਨੂੰ ਇਕੱਠੇ ਕਰ ਲਵੇ,

ਇੱਕ ਗੰਦੇ ਲਿਫਾਫੇ ਤੁੰਨ ਕੇ ਭਰ ਲਵੇ,

ਤੇ ਲੋਕਾਂ ਦੇ ਪੈਰੀਂ ਲਿਤਾੜ ਦੇਵੇ।

ਮੈਂ ਚਾਹੁੰਦਾ ਹਾਂ ਹੂਕ ਦਿਲ ਦੀ,

ਜਾਤ-ਪਾਤ, ਦਾਜ ਜਿਹੇ ਕੂੜ ਰਿਵਾਜਾਂ ਨੂੰ,

ਰੂੜੀਵਾਦੀ ਸੋਚਾਂ ਤੇ ਧਰਮੀ ਚਾਲਬਾਜਾਂ ਨੂੰ,

ਤਰਕ ਦੀ ਭੱਠੀ ਪਾ ਕੇ ਸਾੜ ਦੇਵੇ।

📝 ਸੋਧ ਲਈ ਭੇਜੋ