ਹੋਰ ਕੀ ! ਇਨ੍ਹਾਂ ਨੇ ਉਸਨੂੰ ਆਖਣਾ

ਹੋਰ ਕੀ ! ਇਨ੍ਹਾਂ ਨੇ ਉਸਨੂੰ ਆਖਣਾ।

ਕਿਸ਼ਤੀਆਂ ਨੇ ਤਾਂ ਹੈ ਸਾਗਰ ਨਾਪਣਾ।

ਨੀਲੀਆਂ ਝੀਲਾਂ ਨੂੰ ਇਸਦਾ ਹੈ ਪਤਾ,

ਬਹੁਤ ਔਖਾ ਹੈ ਕਿਸੇ ਲਈ ਡੁੱਬਣਾ।

ਪਰ ਤਾਂ ਲਗ ਸਕਦੇ ਨਹੀਂ ਖੁਸ਼ਬੂ ਬਿਨਾਂ,

ਜਦ ਕਿ ਹਰ ਮੌਸਮ ਹੈ ਚਾਹੁੰਦਾ ਉੱਡਣਾ।

ਫੁੱਲ ਇਸ ਕਰਕੇ ਵੀ ਯਾਰੋ ਫੁੱਲ ਹੈ,

ਕਿਉਂਕਿ ਹਰ ਇਕ ਨੂੰ ਨਹੀਂ ਔਂਦਾ ਮਹਿਕਣਾ।

ਆਲ੍ਹਣੇ ਵਰਗਾ ਹਾਂ ਮੈਂ ਤਾਂ ਅੱਜਕੱਲ੍ਹ,

ਪੰਛੀਆਂ ਜਾਣੈ ਚਲੇ ਮੈਂ ਬਿਖਰਨਾ।

’ਵਾ-ਵਰੋਲ਼ੇ ਨਾਲ ਕਿੰਨਾ ਚਿਰ ਫਿਰੋਗੇ,

ਅੰਤ ਪੈਰਾਂ ਨੇ ਹੈ ਘਰ ਨੂੰ ਪਰਤਣਾ।

📝 ਸੋਧ ਲਈ ਭੇਜੋ