ਹੋਰ ਸੁਣਿਆ ਨਾ ਕੁਝ ਕਿਹਾ ਜਾਏ।
ਐ ਕਲਾਕਾਰ ਚੁੱਪ ਰਿਹਾ ਜਾਏ।
ਉਹ ਪਰਿੰਦਾ ਜ਼ਰੂਰ ਪਰਤੇਗਾ,
ਓਸ ਬਾਰੇ ਨਾ ਸੋਚਿਆ ਜਾਏ।
ਰਾਤ ਦੇ ਨਾਂ ਕਰਾ ਦਿਓ ਸੂਰਜ,
ਰਾਤ ਨੂੰ ਦਿਨ ਵੀ ਸੌਂਪਿਆ ਜਾਏ।
ਇਸ ਨਵੇਂ ਸਾਲ ਦਾ ਨਵਾਂ ਕੀ ਹੈ!
ਕਿਸ ਨਜ਼ੂਮੀ ਤੋਂ ਪੁੱਛਿਆ ਜਾਏ।
ਖੁਸ਼ਕ ਸਹਿਰਾ ਪੁਕਾਰਦਾ ਮੈਂਨੂੰ
ਕਾਸ਼ ਸਹਿਰਾ ਤੇ ਬਰਸਿਆ ਜਾਏ।
ਕਹਿ ਰਿਹਾ ਹੈ ਉਛਾਲ ਲਹਿਰਾਂ ਦਾ,
ਹੋਰ ਕੁਝ ਦੇਰ ਤੜਪਿਆ ਜਾਏ।
ਮੈਂ ਬੜੀ ਦੇਰ ਤੋਂ ਹਾਂ ਸੋਚ ਰਿਹਾ,
ਅੱਜ ਕਿਸ ਕੋਲ ਪਹੁੰਚਿਆ ਜਾਏ।