ਹੋਰ ਕੁਝ ਦੇਰ ਮੈਨੂੰ

ਹੋਰ ਕੁਝ ਦੇਰ ਮੈਨੂੰ ਸੋਚਣ ਦੇ। 

ਜ਼ਿੰਦਗੀ ਕੀ ਹੈ ਤੂੰ ਇਹ ਸਮਝਣ ਦੇ।

ਜਿਸ ਜ਼ਮਾਨੇ ਦੇ ਨਾਲ ਰਹਿਣਾ ਹੈ, 

ਉਸ ਜ਼ਮਾਨੇ ਦੇ ਨਾਲ ਬਦਲਣ ਦੇ।

ਹੋਸ਼ ਤੋਂ ਦੂਰ ਰਹਿ ਕੇ ਵੇਖ ਜ਼ਰਾ, 

ਦਿਲ ਨੂੰ ਥੋੜ੍ਹਾ ਬਹੁਤ ਤਾਂ ਬਹਿਕਣ ਦੇ।

ਚੰਨ, ਜੁਗਨੂੰ, ਸਿਤਾਰਾ ਜੋ ਵੀ ਹੈ, 

ਨ੍ਹੇਰਿਆਂ ਵਿਚ ਉਸ ਨੂੰ ਚਮਕਣ ਦੇ।

ਹੈ ਮਜ਼ਾ ਇਸ ਦੇ ਵਿਚ ਆਪਣਾ ਹੀ,

ਜੇ ਤੜਪਦਾ ਹੈ ਦਿਲ ਤਾਂ ਤੜਪਣ ਦੇ।

📝 ਸੋਧ ਲਈ ਭੇਜੋ