ਹੋਰੀ ਆਈ ਫਾਗ ਸੁਹਾਈ

ਹੋਰੀ ਆਈ ਫਾਗ ਸੁਹਾਈ ਬਿਰਹੁੰ ਫਿਰੈ ਨਿਸੰਗੁ

ਉਡ ਰੇ ਕਾਗਾ ਦੇਸੁ ਸੁਦੱਛਣ ਕਬਿ ਘਰਿ ਆਵੈ ਕੰਤ ।੧।

ਹੋਰੀ ਕੋ ਖੇਲੈ ਕੋ ਖੇਲੈ ਜਾਂ ਕੇ ਪੀਆ ਚਲੇ ਪਰਦੇਸੁ ।੧।ਰਹਾਉ।

ਹੋਰੀ ਖੇਲਣਿ ਤਿਨ ਕਉ ਭਾਵੈ ਜਿਨ ਕੇ ਪੀਆ ਗਲ ਬਾਂਹਿ

ਹਉ ਬਉਰੀ ਹੋਰੀ ਕੈ ਸੰਗਿ ਖੇਲਊਂ ਹਮ ਘਰਿ ਸਾਜਣ ਨਾਂਹਿ ।੨।

ਅਨ ਜਾਨਤ ਪੀਆ ਗਵਨ ਕੀਓ ਰੀ ਮੈਂ ਭੂਲੀ ਫਿਰਉ ਨਿਹੋਰੀ

ਨੈਨ ਤੁਮਾਰੇ ਰਿਦੇ ਚੁਭੇ ਰਹੇ ਮੈਂ ਤਨਿ ਨਾਹਿ ਸਤਿਓ ਰੀ ।੩।

ਜਾਨ ਬੂਝ ਪੀਆ ਮਗਨਿ ਭਏ ਹੈਂ ਬਿਰਹੁ ਕਰੀ ਬਿਧੰਸੁ

ਸ਼ਾਹਿ ਸ਼ਰਫ਼ ਪੀਆ ਬੇਗ ਮਿਲਉ ਹੋਰੀ ਖੇਲਉ ਮੈਂ ਅਨਦ ਬਸੰਤੁ ।੪।

(ਰਾਗ ਕਿਦਾਰਾ)

📝 ਸੋਧ ਲਈ ਭੇਜੋ