ਤੂੰ ਮੇਰੇ ਤੇ ਕੁਝ ਤਾਂ ਹੁਣ ਇਤਬਾਰ ਕਰ,

ਇਸ ਉਮਰ ਵਿੱਚ ਹੋਰ ਨ ਬੇਜ਼ਾਰ ਕਰ।

ਸਜਦੇ ਵਿੱਚ ਮੈਂ ਤਾਂ ਝੁਕਾਈ ਧੌਣ ਹੈ,

ਵਾਸਤਾ ਈ ਤਰਸ ਕਰ ਨ ਵਾਰ ਕਰ।

ਮੇਰੀ ਨਈਆ ਹੈ ਘਿਰੀ ਤੂਫ਼ਾਨ ਵਿੱਚ,

ਨਾ ਖ਼ੁਦਾ ਪੱਕਾ ਹੈਂ ਇਸ ਨੂੰ ਪਾਰ ਕਰ।

ਸ਼ੱਕੀ ਨਜ਼ਰਾਂ ਨਾਲ ਮੈਨੂੰ ਵੇਖ ਨ,

ਉਲਝਨਾਂ ਦੀ ਹੋਰ ਨ ਭਰਮਾਰ ਕਰ।

ਮੈਂ ਵਫ਼ਾ ਦੇ ਤੋਲ ਵਿੱਚ ਸਮਤੋਲ ਹਾਂ,

ਬੇ ਵਫ਼ਾ ਕਹਿ ਕੇ ਨ ਹੌਲਾ ਭਾਰ ਕਰ।

ਕਸ਼-ਮਕਸ਼ ਵਿੱਚ ਜੀ ਰਹੇ 'ਅਮਰੀਕ' ਨੂੰ,

ਕਦੀ ਤਾਂ ਸ਼ਾਦਾਬ ਕਰ ਸਰਸ਼ਾਰ ਕਰ।

📝 ਸੋਧ ਲਈ ਭੇਜੋ