ਹੁਣ ਮੈਂ ਭਾਵੇਂ

ਹੁਣ ਮੈਂ ਭਾਵੇਂ 

ਘਾਹ ਵਾਂਗ 

ਤੇਰੇ ਵਿਹੜੇ ਦੀਆਂ 

ਤਰੇੜਾਂ ਉੱਗੀ ਰਹਿੰਦੀ ਹਾਂ 

...ਪਰ ਮਾਂ ਆਖਦੀ

ਜਦੋਂ ਤੂੰ ਹੋਣ ਵਾਲੀ ਸੀ 

ਤਾਂ ਉਹਨੂੰ 

ਇਸ਼ਕ ਪੇਚੇ ਦੀ ਵੇਲ ਦੇ

ਸੁਫ਼ਨੇ ਆਉਂਦੇ ਸੀ ...। 

📝 ਸੋਧ ਲਈ ਭੇਜੋ