ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!

ਹੁਣ ਜਿੱਦਾ ਕੋਈ ਚੱਲੂ ਉਵੇਂ ਚੱਲਿਆ ਕਰਾਂਗੇ!

ਜਿਹੜੇ ਫਿਰਦੇ ਦਬਾਉਦੇ ਉਹ ਦਬੱਲਿਆ ਕਰਾਂਗੇ!

ਬੜਾ ਚਿਰ ਚੁੱਪ ਚੁੱਪ ਰਹਿ ਕੇ ਵੇਖਿਆ!

ਕੋਈ ਕਰਦਾ ਸੀ ਗੱਲ ਉਹਨੂੰ ਸਹਿ ਕੇ ਵੇਖਿਆ!

ਹੁਣ ਲਾਲ ਜਾਣ ਟੱਪੀਆਂ ਨਾਂ ਬੱਤੀਆਂ!

ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ!

ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ 

ਫੱਕਰ ਸੁਭਾਅ ਸਾਡਾ ਹੋਇਆ ਖਾੜਕੂ

ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!

ਜਿਹੜੇ ਚੁੱਪ ਵੇਖ ਕਹਿੰਦੇ ਕਮਜ਼ੋਰ ਸੀ!

ਉਦੋਂ ਬੱਲਿਆ ਦਿਮਾਗ ਸਾਡੇ ਹੋਰ ਸੀ!

ਗੁੱਡੀ ਉਦੋਂ ਵੀ ਸੀ ਉੱਡਦੀ ਅਸਮਾਨ 'ਚ

ਪਰ ਲਾ ਬੈਠੇ ਕੱਚੀ ਬਾਹਲੀ ਡੋਰ ਸੀ!

ਡਿੱਗ ਡਿੱਗ ਹੋ ਗਏ ਅਸਵਾਰ ਸੱਤਿਆ!

ਕਰੀਂ ਬੈਠੇ ਤਿੱਖੀ ਹੁਣ ਧਾਰ ਸੱਤਿਆ!

ਛੱਬੀਆਂ ਦੀ ਥਾਂ ਤੇ ਪੈਣਗੀਆਂ ਕੱਤੀਆਂ!

ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ!

ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ 

ਫੱਕਰ ਸੁਭਾਅ ਸਾਡਾ ਹੋਇਆ ਖਾੜਕੂ

ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!

ਜਿੰਨਾਂ ਪਿੱਛੇ ਮੈੰ ਤੜਾ ਛੱਡੇ ਬੂਟ ਸੀ!

ਅੱਜ ਉਹੀ ਵੇਖੇ ਮਾਰਦੇ ਸਲੂਟ ਸੀ!

ਕੱਲ ਲੰਘੇ ਜੋ ਮਜ਼ਾਕ ਕਰ ਹੱਸਕੇ

ਅੱਜ ਵੇਖੇ ਮੈੰ ਖਲੋਤੇ ਹੋ ਮਿਊਟ ਸੀ!

ਬਾਈ ਬਾਈ ਬਾਈ ਬਾਈ ਕਹਿਣ ਅੱਜ ਜੋ!

ਨਾਲ ਹੋ ਕੇ ਸੈਲਫ਼ੀਆਂ ਲੈਣ ਅੱਜ ਜੋ!

ਕਦੇ ਕਹਿੰਦੇ ਤੇਰੇ ਜਿਹੇ ਸੀ ਵੇਖੇ ਛੱਤੀਆਂ! 

ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ!

ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ 

ਫੱਕਰ ਸੁਭਾਅ ਸਾਡਾ ਹੋਇਆ ਖਾੜਕੂ

ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!

ਕੱਲ ਦਾ ਜੁਵਾਕ ਜੋ ਸੀ ਕਹਿੰਦੇ ਫਿਰਦੇ!

ਬਿਨਾਂ ਗੱਲੋਂ ਬਿਨਾਂ ਗੱਲੋਂ ਖਹਿੰਦੇ ਫਿਰਦੇ!

ਫਰੀਦ ਸਰਾਈਆ ਅੱਜ ਨਾਮ ਤੇਰਾ ਉਹ 

ਸੱਤਾ ਸੱਤਾ ਬੁੱਲਾਂ ਵਿੱਚੋਂ ਲੈਦੇ ਫਿਰਦੇ!

ਅੱਜ ਲੱਗੇ ਉੱਚੇ ਕਿਰਦਾਰ ਹੋ ਗਿਆ !

ਬਾਪੂ ਤੇਰਾ ਪੁੱਤ ਗੀਤਕਾਰ ਹੋ ਗਿਆ! 

ਲਾਹ ਤੀਆਂ ਕੰਨਾਂ ਵਿੱਚੋਂ ਸੋਨ ਨੱਤੀਆਂ! 

ਕੈਫਿਆਂ ਤੇ ਬਹੁਤ ਪੀ ਲਈਆਂ ਪੱਤੀਆਂ!

ਪਹਿਲਾਂ ਵਾਂਗ ਰਹਿਗੀਆਂ ਨਾਂ ਮਾਣ ਮੱਤੀਆਂ 

ਫੱਕਰ ਸੁਭਾਅ ਸਾਡਾ ਹੋਇਆ ਖਾੜਕੂ

ਹੁਣ ਨਾੜਾਂ ਚੱਲਦੀਆਂ ਬਹੁਤ ਤੱਤੀਆਂ!

📝 ਸੋਧ ਲਈ ਭੇਜੋ