ਦਿਨ ਕਟੀ ਜਿਹੀ ਕਰਦੇ ਪਏ ਹਾਂ।

ਤਿਲ ਤਿਲ ਕਰਕੇ ਮਰਦੇ ਪਏ ਹਾਂ।

ਬੰਦਸ਼ਾਂ ਨੇ ਇੰਝ ਮਾਰਿਆ ਸਾਨੂੰ,

ਬਸ ਫਰਜ਼ ਅਦਾ ਹੀ ਕਰਦੇ ਪਏ ਹਾਂ।

‘ਹੁਣ ਨੂੰ' ਮਾਨਣ ਦੀ ਨਾ ਜਾਚ ਆਈ,

ਭਵਿੱਖ ਲਈ ਜੇਬਾਂ ਭਰਦੇ ਪਏ ਹਾਂ।

ਸੁਪਨੇ ਯਾਰ ਸਜਾ ਕੇ ਵੱਡੇ,

ਸਾਕਾਰ ਕਰਨੋਂ ਪਰ ਡਰਦੇ ਪਏ ਹਾਂ।

ਜਿੱਤਣੀ ਸੀ ਜਿਹੜੀ ਖ਼ੁਦ ਦੀ ਖ਼ੁਦ ਤੋਂ,

ਜੰਗ ਓਹੀਓ ਅਸੀਂ ਹਰਦੇ ਪਏ ਹਾਂ।

ਸਵੈਚ ਹੋਸ਼ ਨਾ ਰਹੀ ਧੁੱਪ ਤੇ ਛਾਂ ਦੀ,

ਬਾਹਰੋਂ ਝੁਲਸੇ ਹੋਏ ਤੇ ਅੰਦਰੋਂ ਠਰਦੇ ਪਏ ਹਾਂ।

📝 ਸੋਧ ਲਈ ਭੇਜੋ