ਹੁਣ ਰੱਬਾ ਕਿਥੇ ਜਾਵਾਂ ਮੈਂ

ਹੁਣ ਰੱਬਾ ਕਿਥੇ ਜਾਵਾਂ ਮੈਂ ।

ਇਹ ਆਪਣਿਆਂ ਦੇ ਵੈਰੀ ਨੇ,

ਦਮ ਦੂਸਰਿਆਂ ਦਾ ਭਰਦੇ ਨੇ ।

ਇਹ ਮੱਤ ਕਿਸੇ ਦੀ ਨਹੀਂ ਲੈਂਦੇ,

ਜੋ ਮਨ ਵਿਚ ਆਵੇ ਕਰਦੇ ਨੇ ।

ਕਿਉਂ ਅਕਲੋਂ ਬਾਹਰ ਨਾ ਆਵਾਂ ਮੈਂ ।

ਹੁਣ ਰੱਬਾ ਕਿਥੇ ਜਾਵਾਂ ਮੈਂ ।

📝 ਸੋਧ ਲਈ ਭੇਜੋ