ਹੁਣਿ ਤਣਿ ਦੇਸਾਂ ਤੇਰਾ ਤਾਣਾ

ਹੁਣਿ ਤਣਿ ਦੇਸਾਂ ਤੇਰਾ ਤਾਣਾ,

ਮੇਰੀ ਜਿੰਦੁੜੀਏ ਨੀਂ

ਸਾਹਿਬ ਜਾਦੜੀਏ ਨੀਂ

ਸਰਪਰ ਜਾਵਣੀਏਂ ਨੀਂ

ਘੁੰਮ ਆਵਣੀਏਂ ਨੀਂ

ਹੁਣਿ ਤਣਿ ਦੇਸਾਂ ਤੇਰਾ ਤਾਣਾ

ਕੱਤਦਿਆਂ ਕੱਤਦਿਆਂ ਉਮਰਿ ਵਿਹਾਈ,

ਨਿਕਲਿਆ ਸੂਤ ਪੁਰਾਣਾ

ਖੱਡੀ ਦੇ ਵਿਚ ਜਲਾਹੀ ਫਾਥੀ,

ਨਲੀਆਂ ਦਾ ਵਖਤੁ ਵਿਹਾਣਾ ।ਰਹਾਉ।

ਤਾਣੇ ਪੇਟੇ ਇਕੋ ਸੂਤਰਿ,

ਦੁਤੀਆ ਭਾਉ ਜਾਣਾ

ਚਉਂਸੀ ਪੈਂਸੀ ਛਡਿ ਕਰਾਹੀ,

ਹਜ਼ਾਰੀਂ ਰੱਛ ਪਛਾਣਾ ।1।

ਤਾਣਾ ਆਂਦਾ ਬਾਣਾ ਆਂਦਾ,

ਆਂਦਾ ਚਰਖਾ ਪੁਰਾਣਾ

ਆਖਣ ਦੀ ਕਿਛੁ ਹਾਜਤਿ ਨਾਹੀਂ,

ਜੋ ਜਾਣੇ ਸੋ ਜਾਣਾ ।2।

ਧਰਨਿ ਅਕਾਸ਼ ਵਿਚਿ ਵਿਥੁ ਚੱਪੇ ਦੀ,

ਤਹਾਂ ਸ਼ਾਹਾਂ ਦਾ ਤਾਣਾ

ਸਭ ਦੀਸੇ ਸ਼ੀਸ਼ੇ ਦਾ ਮੰਦਰਿ,

ਵਿਚਿ ਸ਼ਾਹ ਹੁਸੈਨ ਨਿਮਾਣਾ ।3।

📝 ਸੋਧ ਲਈ ਭੇਜੋ