ਹੁਣੇ ਹੀ ਜਾ ਕੇ ਕੀ ਕਰੇਂਗਾ
ਅਜੇ ਹੁਣੇ ਤਾਂ ਮਿਲੇ ਸਾ ਆਪਾਂ
ਹੁਣੇ ਹੀ ਤਾਂ ਘਟਾ ਜੇਹੀ ਦੇ ਬੱਦਲ ਆਏ
ਹੁਣੇ ਤਾਂ ਰਿਮਝਿਮ ਨੇ ਟੁਰਨ ਲਗਣਾਂ ਸੀ-
ਮਰਜ਼ੀ ਆ ਤੇਰੀ
ਕਿਹੜਾ ਰੋਕ ਸਕਦਾ ਹੈ-
ਜਾਣ ਲੱਗਿਆਂ ਨੂੰ ਕੋਈ-
ਇਹ ਸੋਚ ਕੇ ਜਾਂਵੀਂ
ਜਿਹੜੇ ਅੱਜ ਚਾਅ ਮਰਨੇ ਨੇ
ਓਹਨਾਂ ਦਾ ਕੀ ਬਣੂ-
ਜਿਹੜੀਆਂ ਰੀਝਾਂ ਨੇ ਖੁਦਕਸ਼ੀ
ਕਰਨੀ ਹੈ-
ਉਹਨਾਂ ਦੀਆਂ ਭਟਕਦੀਆਂ ਰੂਹਾਂ
ਕਿੰਜ਼ ਲੈਣਗੀਆਂ ਅਰਾਮ
ਕਿੰਜ਼ ਸੌਣਗੀਆਂ ਅੱਧੀ ਰਾਤੇ-
ਹੁਣ ਅੱਧੀ ਰਾਤ ਨੂੰ ਨਾ ਜਾਹ
ਹੁਣੇ ਤਾਂ ਅਜੇ ਕੋਂਪਲਾਂ ਜਾਗੀਆਂ ਸਨ-
ਹੁਣੇ ਹੀ ਬੰਸਰੀ ਤੜਫ਼ੀ ਸੀ-
ਸੁਰ ਨੇ ਨਗਮਾਂ ਫੜਿਆ ਸੀ- ਛੇਕਾਂ ਚ ਕੰਪਨ ਵਿਛੀ ਸੀ-
ਤਾਰਿਆਂ ਨੇ ਸੇਜ ਸਜਾਈ ਸੀ
ਚਾਨਣੀ ਨੇ ਮਹਿੰਦੀ ਘੋਲੀ ਸੀ-
ਅੰਗਾਂ ਚ ਤਰਨਮ ਜਗੀ ਸੀ-
ਕਿਤੇ ਕੋਈ ਪੰਛੀ ਚੁੱਪ ਸੁੱਤਾ ਸੀ-
ਕਿਤੇ ਦੋ ਬੋਟ ਰੱਜ ਕੇ ਸੁੱਤੇ ਸਨ-
ਕਰੇਂਗਾ ਕੀ ਹੁਣੇ ਹੀ ਜਾਕੇ
ਓਥੇ ਹੈ ਹੀ ਕੀ ਤੇਰਾ
ਏਥੇ ਜ਼ੌਬਨ ਖ਼ੁਰ ਰਿਹਾ ਹੈ-