ਹੁਸਨ ਮਾਸੂਮ ਹੈ

ਹੁਸਨ ਮਾਸੂਮ ਹੈ ਮਾਸੂਮ ਨੂੰ ਕਾਤਿਲ ਨਾ ਬਨਾ। 

ਰਾਹ ਮੁਸ਼ਕਿਲ ਹੈ ਤਾਂ ਇਸ ਰਾਹ ਨੂੰ ਮੰਜ਼ਿਲ ਨਾ ਬਨਾ।

ਯਾਦ ਤੇਰੀ ਇਹ ਗ਼ਜ਼ਲ ਪਿਛਲੇ ਪਹਿਰ ਆਏ ਗੀ, 

ਬੇ ਬਹਿਰ ਮਤਲਾ ਗ਼ਜ਼ਲ ਦਾ ਮੇਰੇ ਦਿਲ ਨਾ ਬਨਾ।

ਤੂੰ ਸਮੁੰਦਰ ਹੈਂ, ਸਮੁੰਦਰ ਹੈ ਸਮੁੰਦਰ ਦਾ ਬਦਲ, 

ਬੇਕਿਨਾਰਾ ਹੀ ਰਹੋ ਸਿਮਟ ਕੇ ਸਾਹਿਲ ਨਾ ਬਨਾ।

ਰੋਜ ਇਕ ਤਾਜ ਮਹਿਲ ਦਿਲ ਦਾ ਫ਼ਨਾ ਹੋ ਜਾਏ, 

ਸ਼ੌਕ ਨੂੰ ਸ਼ੌਕ ਸਮਝ ਸ਼ੋਖ਼ ਨੂੰ ਬਿਸਮਿਲ ਨਾ ਬਨਾ।

ਇਹ ਮੁਲਾਕਾਤ ਇਹ ਦਰਿਆ ਦਾ ਕਿਨਾਰਾ, ਇਹ ਹਵਾ, 

ਖ਼ਾਬ ਤਾਂ ਖ਼ਾਬ ਹੈ ਇਸ ਖ਼ਾਬ ਨੂੰ ਹਾਸਿਲ ਨਾ ਬਨਾ।

ਵਕ਼ਤ ਮੁਸ਼ਕਿਲ ਹੀ ਸਹੀ ਵਕਤ ਗੁਜ਼ਰ ਜਾਏਗਾ, 

ਇਹ ਹੁਨਰ ਹੈ, ਇਹ ਹੁਨਰ ਐਬ ਦੇ ਕਾਬਿਲ ਨਾ ਬਨਾ।

ਰਾਤ ਆਏ ਤਾਂ ਸਿਤਾਰੇ ਵੀ ਚਮਕ ਉਠਦੇ ਨੇ

ਖੇਡ ਆਸਾਨ ਹੈ ਇਸ ਖੇਡ ਨੂੰ ਮੁਸ਼ਕਿਲ ਨਾ ਬਨਾ।

📝 ਸੋਧ ਲਈ ਭੇਜੋ