ਹੁਸਨ ਤਿਰਾ ਹਰਜਾਈ ਹੈ

ਹੁਸਨ ਤਿਰਾ ਹਰਜਾਈ ਹੈ। 

ਮੇਰਾ ਇਸ਼ਕ ਸੁਦਾਈ ਹੈ।

ਹੁਸਨ ਤਿਰੇ ਅਤਿ ਚਾਈ ਹੈ। 

ਸਾਡਾ ਰਾਮ-ਸਹਾਈ ਹੈ।

ਗ਼ੈਰ ਦਾ ਦੁਖ ਹੈ ਮੇਰਾ ਦੁਖ 

ਭਾਵੇਂ ਪੀੜ-ਪਰਾਈ ਹੈ।

ਸ਼ੇਖ ਆਇਆ ਹੈ ਠੇਕੇ ਵਿਚ 

ਕਿਸ ਨੇ ਬਣਤ-ਬਣਾਈ ਹੈ ?

ਨਾਂਹ ਕਹਿਕੇ ਵੀ ਆਏ ਹੋ 

ਲਾ ਕੇ ਫੇਰ ਬੁਝਾਈ ਹੈ। 

ਖੋਇਆ ਖੋਇਆ ਰਹਿੰਦਾ ਹਾਂ 

ਕੈਸੀ ਕਿਸਮਤ ਪਾਈ ਹੈ ?

ਵਰਜਤ ਵਰਜਤ ਕਹਿਕੇ ਵੀ 

ਪੰਡਤ ਨੇ ਵਰਤਾਈ ਹੈ।

ਨਾਗਣ ਵਾਂਗੂੰ ਫਨ ਚੁਕ ਕੇ 

ਜ਼ੁਲਫ ਉਧੀ ਲਹਿਰਾਈ ਹੈ

ਸ਼ੇਖ਼ ਗਇਆ ਹੈ ਠੇਕੇ ਨੂੰ 

ਉਸਨੂੰ ਸੋਝੀ ਆਈ ਹੈ

ਗ਼ੈਰ ਆਇਆ ਹੈ ਤੇਰੇ ਨਾਲ 

ਹੋਰ ਮੁਸੀਬਤ ਆਈ ਹੈ।

ਮੈਥੋਂ ਖੋਹਿਆ ਯਾਰ ਮਿਰਾ 

ਕੀ ‘ਹਮਦਰਦ' ਖੁਦਾਈ ਹੈ ?

📝 ਸੋਧ ਲਈ ਭੇਜੋ